ਫਿਲੌਰ, 7 ਅਪ੍ਰੈਲ (ਵਿਪਨ ਗੈਰੀ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ | ਕੈਂਪ ਸੰਬੰਧੀ 'ਸਾਂਝਾ ਪੰਜਾਬ ਫਾਊਾਡੇਸ਼ਨ' ਦੇ ਪ੍ਰਧਾਨ ਰਾਜਵਿੰਦਰ ਰਾਜ ਮੁੱਠਡਾ ਨੇ ਦੱਸਿਆ ਕਿ ਇਹ ਕੈਂਪ 10 ਅਪ੍ਰੈਲ ਨੂੰ ਫਿਲੌਰ ਸ਼ਹਿਰ ਦੇ ਕਮਿਊਨਿਟੀ ਹਾਲ ਨੇੜੇ ਨਗਰ ਕੌਂਸਲ ਦਫ਼ਤਰ ਫਿਲੌਰ ਵਿਖੇ ਲਾਇਆ ਜਾਵੇਗਾ, ਜਿਸ 'ਚ ਇਲਾਕੇ ਭਰ ਤੋਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਸਮੇਤ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਵੀ ਹਾਜ਼ਰੀ ਭਰਨਗੀਆਂ ਅਤੇ ਇਸ ਮੌਕੇ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾ ਕੇ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਖੇਡਾਂ ਤੇ ਜਿਮ ਵੱਲ ਧਿਆਨ ਦੇਣ ਲਈ ਵੀ ਪੇ੍ਰਰਿਤ ਕੀਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ 'ਚ ਹੈਲਥ ਕਲੱਬਾਂ 'ਚ ਮਿਹਨਤ ਕਰਨ ਵਾਲੇ ਨੌਜਵਾਨ ਵੀ ਪਹੁੰਚ ਰਹੇ ਹਨ | ਇਸ ਮੌਕੇ ਚੰਨਪ੍ਰੀਤ ਸਿੰਘ, ਪ੍ਰਭ ਢੇਸੀ, ਰਮਨ ਬਸਰਾ, ਪਰਵੀਨ ਫਿਲੌਰ, ਰਣਜੀਤ ਸਾਗਰ, ਤੀਰਥ ਤੇਹਿੰਗ ਤੇ ਹੋਰ ਨੌਜਵਾਨ ਹਾਜ਼ਰ ਸਨ |