16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਨਅਤਕਾਰ ਸੁਨੀਲ ਸ਼ਰਮਾ ਤੇ ਹੋਰਾਂ ਵਲੋਂ ਮੰਤਰੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਫੈੱਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਜਲੰਧਰ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਉਦਯੋਗਾਂ ਦੇ ਹਿਤ 'ਚ ਲਏ ਗਏ ਮਹੱਤਵਪੂਰਨ ਅਤੇ ਦੂਰ-ਦਰਸ਼ੀ ਫ਼ੈਸਲਿਆਂ ਦਾ ਸਵਾਗਤ ਕਰਦੇ ਹੋਏ ਉਦਯੋਗ ਮੰਤਰੀ ਸ੍ਰੀ ਸੰਜੀਵ ਅਰੋੜਾ, ਮੇਅਰ ਸ੍ਰੀ ਵਿਨੀਤ ਧੀਰ, ਸ੍ਰੀ ਦਿਨੇਸ਼ ਢਲ (ਹਲਕਾ ਇੰਚਾਰਜ) ਅਤੇ ਇਨਵੈਸਟ ਪੰਜਾਬ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ¢ ਉਨਾਂ ਨੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਕੇ ਉਨਾਂ ਦੀ ਸ਼ਲਾਘਾ ਕੀਤੀ ਕਿ ਉਨਾਂ ਦੇ ਫ਼ੈਸਲਿਆਂ ਨਾਲ ਜਲੰਧਰ ਦੀਆਂ ਸਨਅਤੀ ਇਕਾਈਆਂ ਹੋਰ ਪ੍ਰਫੁੱਲਿਤ ਹੋਣਗੀਆਂ | ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਤੋਂ ਇਕੱਠੇ ਕੀਤੇ ਕਰਾਂ ਨੂੰ ਉਸੇ ਖੇਤਰ ਦੇ ਅੰਦਰ ਖ਼ਰਚ ਕਰਨ ਦਾ ਫ਼ੈਸਲਾ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਕਦਮ ਹੈ¢ ਇਸ ਨਾਲ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਚ ਕਾਫ਼ੀ ਸੁਧਾਰ ਹੋਵੇਗਾ¢ ਇਸ ਦੇ ਨਾਲ ਹੀ ਲੀਜ਼ ਹੋਲਡ ਉਦਯੋਗਿਕ ਪਲਾਟਾਂ ਨੂੰ ਫ੍ਰੀ-ਹੋਲਡ ਵਿਚ ਬਦਲਣ ਲਈ ਨਿਯਮਾਂ ਵਿਚ ਦਿੱਤੀ ਗਈ ਰਾਹਤ ਨੂੰ ਉਦਯੋਗਾਂ ਲਈ ਇੱਕ ਵੱਡੀ ਸਹੂਲਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਉੱਦਮੀਆਂ ਨੂੰ ਸਿੱਧਾ ਲਾਭ ਹੋਵੇਗਾ ਅਤੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ¢
ਹਿਮਾਂਸ਼ੂ ਅਗਰਵਾਲ ਦੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਜਲੰਧਰ ਦੇ ਸਾਬਕਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਜਲੰਧਰ ਤੋਂ ਬਦਲੀ ਹੋਣ 'ਤੇ ਉਦਯੋਗਪਤੀਆਂ ਨੇ ਉਨ੍ਹਾਂ ਦੇ ਕਾਰਜਕਾਲ ਦÏਰਾਨ ਸ਼ਹਿਰ 'ਚ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਜਲੰਧਰ ਵਿਚ ਉਨ੍ਹਾਂ ਦੇ ਕਾਰਜਕਾਲ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ¢ ਉਨ੍ਹਾਂ ਕਿਹਾ ਕਿ ਹੜ੍ਹਾਂ ਦੀਆਂ ਸਥਿਤੀਆਂ ਦÏਰਾਨ ਉਨਾਂ ਦੀ ਪ੍ਰਸੰਸਾਯੋਗ ਅਗਵਾਈ ਅਤੇ ਪ੍ਰਭਾਵਿਤ ਨਾਗਰਿਕਾਂ ਨੂੰ ਸਮੇਂ ਸਿਰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ¢ ਉਨਾਂ ਹਮੇਸ਼ਾ ਜਨਤਾ ਨੂੰ ਦਰਪੇਸ਼ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ | ਭਾਵੇਂ ਉਹ ਪੀ. ਏ.ਪੀ. ਸਰਵਿਸ ਲੇਨ ਅਤੇ ਲੰਬਾ ਪਿੰਡ-ਹੁਸ਼ਿਆਰਪੁਰ ਰੋਡ ਵਰਗੇ ਬੁਨਿਆਦੀ ਢਾਂਚੇ ਦੇ ਮੁੱਦੇ ਹੋਣ ਜਾਂ ਉਦਯੋਗ ਦੀਆਂ ਰੋਜ਼ਾਨਾ ਦੀਆਂ ਚੁਨੌਤੀਆਂ ਹੋਣ | ਇਸ ਮੌਕੇ ਨਰੇਸ਼ ਤਿਵਾਰੀ, ਸ਼ਾਂਤ ਗੁਪਤਾ, ਰਾਜਨ ਗੁਪਤਾ, ਰਾਕੇਸ਼ ਗੁਪਤਾ, ਪਵਿੰਦਰ ਬਹਿਲ, ਚਰਨਜੀਤ ਸਿੰਘ ਮੈਂਗੀ, ਕੁਲਦੀਪ ਸਿੰਘ ਪਾਇਲਟ,ਵਿਨੋਦ ਮਹਾਜਨ, ਨਵਦੀਪ ਤਿਵਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਦਾਣਾ ਮੰਡੀ ਅਜਨਾਲਾ 'ਚ ਨਹੀਂ ਹੋਵੇਗੀ ਕੋਈ ਹੜਤਾਲ-ਸਤਬੀਰ ਸਿੰਘ ਸੰਧੂ <br/> ਅਗਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਹੀ 'ਚ ਪਿੰਡ ਲੁੱਧੜ ਦੇ ਵਿਕਾਸ ਕੰਮ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ : ਰਾਜ ਕੁਮਾਰ <br/>
Ad Position 24