ਜਲੰਧਰ, 8 ਅਪ੍ਰੈਲ (ਸ਼ਿਵ)-ਯੂਨਾਈਟਿਡ ਫੋਰਮ ਆਫ਼ ਟਰੇਡ ਐਂਡ ਇੰਡਸਟਰੀਜ਼ ਦੀ ਇੱਕ ਮੀਟਿੰਗ ਐੱਸ ਸਿਮਰਜੋਤ ਸਿੰਘ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ.) ਜਲੰਧਰ ਨਾਲ ਨਵੀਂ ਨਿਵੇਸ਼ ਪੰਜਾਬ ਨੀਤੀ 'ਤੇ ਚਰਚਾ ਕਰਨ ਅਤੇ ਉਦਯੋਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤੀ ਗਈ¢ ਮੀਟਿੰਗ ਦਾ ਉਦੇਸ਼ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਨੀਤੀਗਤ ਸ਼ੰਕਿਆਂ ਨੂੰ ਦੂਰ ਕਰਨਾ ਅਤੇ ਜਲੰਧਰ ਵਿਚ ਨਿਵੇਸ਼ਕਾਂ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨਾ ਸੀ¢ ਇਸ ਵਿਚ ਜਿਨਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ, ਉਨਾਂ ਵਿਚ ਨਿਵੇਸ਼ ਪੰਜਾਬ ਨੀਤੀ ਬਾਰੇ ਸਪਸ਼ਟੀਕਰਨ, ਨਿਵੇਸ਼ਕਾਂ ਲਈ ਲਾਭਾਂ ਅਤੇ ਸਬਸਿਡੀ, ਉਦਯੋਗ ਨਾਲ ਸਬੰਧਿਤ ਮੁੱਦਿਆਂ ਅਤੇ ਮੁਸ਼ਕਲਾਂ ਨੂੰ ਹੱਲ ਕਰਨਾ, ਉਦਯੋਗਿਕ ਜਾਇਦਾਦਾਂ ਲਈ ਸਟੈਂਪ ਡਿਊਟੀ ਛੋਟ, ਮੁਆਵਜ਼ਾ, ਬਿਜਲੀ ਡਿਊਟੀ ਛੋਟ, ਪ੍ਰਦਰਸ਼ਨੀਆਂ ਦੇ ਲਾਭ ਅਤੇ ਹੋਰ ਮੁੱਦੇ ਸ਼ਾਮਿਲ ਸਨ | ਇਸ ਮੌਕੇ ਨਰੇਸ਼ ਸ਼ਰਮਾ, ਨਰਿੰਦਰ ਸਿੰਘ ਸੱਗੂ, ਤਜਿੰਦਰ ਸਿੰਘ ਭਸੀਨ, ਅਸ਼ੋਕ ਸ਼ਰਮਾ, ਰਾਜੀਵ ਮਿੱਤਲ, ਇੰਦਰਜੀਤ ਸਿੰਘ ਮੈਂਗੀ, ਜੋਸਫ ਵਰਮਾ, ਪੁਨੀਤ ਗੁਪਤਾ, ਅਸ਼ਵਨੀ ਸ਼ਰਮਾ, ਧਰਮਿੰਦਰ ਮਹਿਤਾ, ਜਤਿੰਦਰ ਸਿੰਘ ਸੱਗੂ, ਵਿਕਾਸ ਕਤਿਆਲ, ਅਮਰਜੀਤ ਸਿੰਘ ਚੱਢਾ ਸਮੇਤ ਹੋਰ ਵੀ ਕਾਰੋਬਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ |