ਜਲੰਧਰ, 8 ਅਪ੍ਰੈਲ (ਜਸਪਾਲ ਸਿੰਘ)-ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਵਲੋਂ 8 ਅਪ੍ਰੈਲ 1929 ਨੂੰ ਸੰਕੇਤਕ ਤੌਰ 'ਤੇ ਕੀਤੇ ਧਮਾਕੇ ਦੀ ਇਤਿਹਾਸਕ ਮਹੱਤਤਾ ਅਤੇ ਪ੍ਰਸੰਗਿਕਤਾ ਉਭਾਰਨ 'ਚ ਸਫ਼ਲ ਰਿਹਾ ਦੇਸ਼ ਭਗਤ ਯਾਦਗਾਰ ਹਾਲ 'ਚ ਹੋਇਆ ਵਿਚਾਰ-ਚਰਚਾ ਸਮਾਗਮ ¢ ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਉਦੇਸ਼ਾਂ ਅਤੇ ਅਜੋਕੇ ਭਖ਼ਦੇ ਸਰੋਕਾਰਾਂ ਨੂੰ ਕੇਂਦਰ 'ਚ ਰੱਖਕੇ ਸਾਰਥਕ ਬਣਾਉਣ ਉਪਰ ਜ਼ੋਰ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਇਸ ਦਾ ਆਗਾਜ਼ ਕੀਤਾ ¢ ਕਮੇਟੀ ਦੇ ਮੈਂਬਰ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਸਾਡੇ ਲੋਕਾਂ ਦੇ ਭਗਤ ਸਿੰਘ ਨੂੰ ਹਾਕਮ ਜਮਾਤੀ ਸੰਸਥਾਵਾਂ ਅਤੇ ਵਿਚਾਰਧਾਰਾਵਾਂ ਕਦੇ ਹਥਿਆਉਣ, ਕਦੇ ਬਦਨਾਮ ਕਰਨ ਦੇ ਸਾਰੇ ਹੱਥ ਕੰਡੇ ਵਰਤਦੀਆਂ ਹਨ ਪਰ ਸਮਾਜਿਕ ਬਦਲਾਅ ਭਾਵ ਇਨਕਲਾਬ ਦੇ ਚਿੰਨ੍ਹ ਭਗਤ ਸਿੰਘ ਦੀ ਹਸਤੀ ਨੂੰ ਮਿਟਾਇਆ ਨਹੀਂ ਜਾ ਸਕਦਾ ¢ ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਸਰਵਜੀਤ ਗਿੱਲ, ਕਮੇਟੀ ਮੈਂਬਰ ਪ੍ਰੋ. ਤੇਜਿੰਦਰ ਵਿਰਲੀ, ਕਮੇਟੀ ਮੈਂਬਰ ਅਜਮੇਰ ਸਿੰਘ, ਵਿਦਿਆਰਥੀ ਪਰਵਿੰਦਰ ਕÏਰ, ਜਾਣੇ-ਪਹਿਚਾਣੇ ਪੱਤਰਕਾਰ ਰਮਨਦੀਪ ਸਿੰਘ ਸਿੱਧੂ, ਕਮੇਟੀ ਮੈਂਬਰ ਅਤੇ ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਅਤੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਵੀ ਵਿਚਾਰ ਰੱਖੇ ¢ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਕਮੇਟੀ ਦੀ ਤਰਫ਼ੋਂ ਰੱਖੇ ਮਤਿਆਂ 'ਚ ਮੰਗ ਕੀਤੀ ਗਈ ਕਿ ਇਰਾਨ ਉਪਰ ਅਮਰੀਕੀ-ਇਜ਼ਰਾਇਲੀ ਹਮਲੇ ਬੰਦ ਕੀਤੇ ਜਾਣ, ਤਾਜ਼ਾ ਲੇਬਰ ਕਾਨੂੰਨ ਮੂਲੋਂ ਰੱਦ ਕੀਤੇ ਜਾਣ, ਮੁਲਕ ਅੰਦਰ ਫ਼ਿਰਕੂ ਫਾਸ਼ੀ ਮਾਹÏਲ ਦੀ ਗਰਮ ਹਵਾ ਵਗਾਉਣਾ ਬੰਦ ਕੀਤਾ ਜਾਵੇ ¢ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਜਾਨਣ ਸਮਝਣ ਲਈ ਸਾਨੂੰ ਗਹਿਰਾਈ ਨਾਲ ਪੜ੍ਹਨ, ਵਿਚਾਰਨ ਅਤੇ ਲੋਕਾਂ ਨਾਲ ਆਤਮਸਾਤ ਹੋਣ ਦੀ ਲੋੜ ਹੈ ¢ ਇਸ ਮੌਕੇ ਰਣਜੀਤ ਸਿੰਘ ਅÏਲਖ, ਕੁਲਬੀਰ ਸਿੰਘ ਸੰਘੇੜਾ ਤੇ ਪ੍ਰਗਟ ਸਿੰਘ ਜਾਮਾਰਾਏ ਆਦਿ ਵੀ ਮੌਜੂਦ ਸਨ |