ਲੋਹੀਆਂ ਖਾਸ, 8 ਅਪ੍ਰੈਲ (ਪ.ਪ. ਰਾਹੀਂ)-ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਵਿਖੇ ਕਿੰਡਰਗਾਰਟਨ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ | ਸਮਾਗਮ 'ਚ ਸਾਲਾਨਾ ਪ੍ਰੀਖਿਆਵਾਂ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੰਡੇ ਗਏ | ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਗ੍ਰੈਜ਼ੂਏਟ ਹੋਣ 'ਤੇ ਡਿਗਰੀ ਦੇ ਨਾਲ-ਨਾਲ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਅਗਲੇਰੀ ਪੜ੍ਹਾਈ ਲਈ ਇਸੇ ਤਰ੍ਹਾਂ ਸਿੱਖਿਆ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਆ | ਸਕੂਲ ਦੇ ਐੱਮ. ਡੀ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕÏਰ ਮਰੋਕ, ਪਿ੍ੰਸੀਪਲ ਤਿਲਕ ਰਾਜ ਅਰੋੜਾ, ਪਿ੍ੰਸੀਪਲ ਸਰਬਜੀਤ ਕÏਰ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਦੇ ਮਹੱਤਵ ਨੂੰ ਦੱਸਦੇ ਹੋਏ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਨ ਦਾ ਮਾਰਗ ਦੱਸਿਆ | ਇਸ ਮÏਕੇ ਮੈਡਮ ਗੁਰਮੀਤ ਕÏਰ ਵਿਰਕ, ਸੋਨਿਕਾ, ਤਜਿੰਦਰਜੀਤ ਕÏਰ, ਪ੍ਰੀਤੀ, ਮਨਜੋਤ ਕÏਰ ਗੁਰਮੀਤ ਕÏਰ, ਨਰਿੰਦਰ ਕÏਰ, ਸਿਮਰਨਪ੍ਰੀਤ ਕÏਰ, ਸਤਵਿੰਦਰ ਜੀਤ, ਸਾਜਨ, ਹਰਜਿੰਦਰ ਸਿੰਘ ਸਮੇਤ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |