ਮਲਸੀਆਂ, 8 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਐੱਨ. ਐੱਸ. ਐੱਸ. ਯੂਨਿਟ ਨੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਸ੍ਰੀਮਤੀ ਰਜਨੀ ਬਾਲਾ ਦੀ ਅਗਵਾਈ 'ਚ ਹੁਸ਼ਿਆਰਪੁਰ ਵਿਖੇ ਲਗਾਏ ਪੰਜ ਰੋਜ਼ਾ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ 'ਚ ਭਾਗ ਲਿਆ | ਇਹ ਕੈਂਪ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਲਗਾਇਆ | ਸਕੂਲ ਦੇ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹਰੀਹਰ ਸ਼ਰਮਾ, ਸੁਖਪ੍ਰੀਤ ਸਿੰਘ, ਮਨਵੀਰ ਸੰਧੂ, ਦਮਨ ਕੁਮਾਰ, ਹਰਮਨ ਨੰਦਾ, ਗੁਰਸ਼ਰਨ ਸਿੰਘ, ਕਪਿਸ਼ ਗੁਪਤਾ, ਅਦਿੱਤਿਆ ਅਟਵਾਲ, ਅਰਮਾਨਪ੍ਰੀਤ ਸਿੰਘ ਤੇ ਨਮਨਜੀਤ ਵਲੋਂ ਕੈਂਪ ਵਿਚ ਭਾਗ ਲਿਆ | ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਹਰ ਰੋਜ਼ ਇਸ ਕੈਂਪ ਦਾ ਨਿਰੀਖਣ ਕਰਨਗੇ | ਸਕੂਲ ਅਧਿਆਪਕ ਸੌਰਵ ਦਾਦਰੀਆ ਜੋ ਕਿ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਹਨ, ਨੇ ਦੱਸਿਆ ਕਿ ਇਸ ਕੈਂਪ 'ਚ ਪੀ. ਟੀ. ਤੇ ਯੋਗ ਅਭਿਆਸ ਨਾਲ ਵਿਦਿਆਰਥੀਆਂ ਨੂੰ ਸਵੇਰ ਦਾ ਨਾਸ਼ਤਾ ਦਿੱਤਾ ਜਾਵੇਗਾ, ਇਸ ਤੋਂ ਉਪਰੰਤ ਵਿਦਿਆਰਥੀਆਂ ਨੂੰ ਪਹਾੜਾਂ 'ਚ ਟ੍ਰੈਕਿੰਗ ਕਰਵਾਈ ਜਾਵੇਗੀ | ਵਿਦਿਆਰਥੀ ਰੋਜ਼ 25-30 ਕਿਲੋਮੀਟਰ ਪੈਦਲ ਚੱਲਣਗੇ ਤੇ ਵਿਦਿਆਰਥੀਆਂ ਨੂੰ ਐਡਵੈਂਚਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਸ਼ਾਮ ਨੂੰ ਗੇਮਾਂ ਵੀ ਖਿਡਾਈਆਂ ਜਾਣਗੀਆਂ | ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਨਾਲ ਜੋੜਨਾ ਤੇ ਕੁਦਰਤੀ ਆਫ਼ਤਾਂ ਦੇ ਲਈ ਤਿਆਰ ਕਰਨਾ ਹੈ | ਵਿਦਿਆਰਥੀਆਂ ਨੂੰ ਇਸ ਕੈਂਪ ਦੇ ਸਟੇਟ ਲੈਵਲ ਦੇ ਸਰਟੀਫ਼ਿਕੇਟ ਦਿੱਤੇ ਜਾਣਗੇ |