ਜਲੰਧਰ, 9 ਅਪ੍ਰੈਲ (ਡਾ. ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਅੰਡਰ 19 ਸਾਲ ਲੜਕੇ ਵਰਗ ਦੀ ਕ੍ਰਿਕਟ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਦੀ ਲੜਕੇ ਵਰਗ ਦੀ ਟੀਮ ਦੇ ਚੋਣ ਟਰਾਇਲ 12 ਅਪ੍ਰੈਲ ਨੂੰ ਸਵੇਰੇ 11 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਅੰਗਰੀਸ਼ ਸੰਯੁਕਤ ਸਕੱਤਰ ਨੇ ਦੱਸਿਆ ਕਿ 1 ਸਤੰਬਰ 2007 ਤੋਂ ਬਾਅਦ ਪੈਦਾ ਹੋਏ ਖਿਡਾਰੀ ਇਨ੍ਹਾਂ ਚੋਣ ਟਰਾਇਲਾਂ ਲਈ ਯੋਗ ਹੋਣਗੇ ਤੇ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਨਾਲ ਸਫੈਦ ਕ੍ਰਿਕਟ ਦੀ ਡਰੈਸ ਤੇ ਨਾਲ ਜਨਮ ਮਿਤੀ ਦਾ ਅਸਲੀ ਸਰਟੀਫਿਕੇਟ, ਅਸਲ ਆਧਾਰ ਕਾਰਡ ਤੇ ਨਾਲ 300 ਰੁਪਏ ਟਰਾਇਲ ਫੀਸ ਲੈ ਕੇ ਚੋਣ ਕਮੇਟੀ ਕੋਲ ਰਿਪੋਰਟ ਕਰਨ ਤਾਂ ਜੋ ਚੋਣ ਟਰਾਇਲ ਸਮੇਂ ਸਿਰ ਕਰਵਾਏ ਜਾ ਸਕਣ |