20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਲਸ਼ਨ ਚੁਟਾਨੀ ਦਾ ਸਨਮਾਨ <br/>

Ad Position 21
No active advertisement
ਇੰਜ. ਗੁਲਸ਼ਨ ਚੁਟਾਨੀ ਦਾ ਸਨਮਾਨ ਕਰਨ ਮੌਕੇ ਜਸਪ੍ਰੀਤ ਕੌਰ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 10-04-2026
ਜਲੰਧਰ, 9 ਅਪ੍ਰੈਲ (ਸ਼ਿਵ)- ਸਮਾਜ ਸੇਵੀ ਜਥੇਬੰਦੀ ਏਕ ਆਸਰਾ ਦੀ ਪ੍ਰਧਾਨ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਇਕ ਵਫ਼ਦ ਨੇ ਪਾਵਰਕਾਮ ਦੇ ਉੱਤਰੀ ਜੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਦਾ ਸਨਮਾਨ ਕੀਤਾ | ਕੁੱਝ ਦਿਨ ਪਹਿਲਾਂ ਬਿਜਲੀ ਦੀਆਂ ਤਾਰਾਂ ਵਿਚ ਇਕ ਪੰਛੀ ਫਸ ਗਿਆ ਸੀ ਜਿਸ ਨੂੰ ਬਚਾਉਣ ਵਿਚ ਪਾਵਰਕਾਮ ਦੇ ਮੁਲਾਜ਼ਮਾਂ ਨੇ ਸਹਿਯੋਗ ਕੀਤਾ ਸੀ | ਸਮਾਜ ਸੇਵੀ ਸੰਸਥਾ ਨੇ ਸ੍ਰੀ ਚੁਟਾਨੀ ਦਾ ਸਨਮਾਨ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੇ ਇਕ ਪੰਛੀ ਨੂੰ ਬਚਾਉਣ ਵਿਚ ਅਹਿਮ ਸਹਿਯੋਗ ਕੀਤਾ | ਇਸ ਮੌਕੇ ਪਟੇਲ ਚੌਕ ਦਫਤਰ ਦੇ ਤਕਨੀਕੀ ਯੂਨਿਟ 4 ਦੇ ਇੰਚਾਰਜ ਇੰਜ. ਰਵਿੰਦਰ ਪਾਲ, ਰਵੀ ਜੇ. ਈ. , ਏ. ਐਲ. ਐਮ. ਰਾਜਾ, ਸੀ. ਐੱਚ. ਬੀ. ਅਵਤਾਰ, ਵਿਕਰਮ, ਰਾਮ ਕੁਮਾਰ, ਐਲ. ਐਮ. ਰਤਨ ਲਾਲ ਤੇ ਹੋਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ ਫਾਰ ਵੁਮੈਨ ਵਿਖੇ ਭਾਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੇਠ ਰਾਮ ਚੰਦ ਕੇ. ਵੀ. ਸੀ. ਅਰਬਨ ਐਸਟੇਟ ਫੇਸ-1 ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ <br/>
Ad Position 24