20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਟਾਂਡਾ ਰੋਡ ਫਾਟਕ 'ਤੇ ਆਰ. ਯੂ. ਬੀ. ਨੂੰ ਲੈ ਕੇ ਦਿਨੇਸ਼ ਢੱਲ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 10-04-2026
ਜਲੰਧਰ, 9 ਅਪ੍ਰੈਲ (ਸ਼ਿਵ)-ਟਾਂਡਾ ਫਾਟਕ 'ਤੇ ਆਰ. ਯੂ. ਬੀ. ਨੂੰ ਲੈ ਕੇ ਦੁਬਾਰਾ ਰੇੜਕਾ ਸ਼ੁਰੂ ਹੋ ਗਿਆ ਹੈ | ਅੱਜ ਜਲੰਧਰ ਆਇਰਨ ਐਂਡ ਸਟੀਲ ਮਰਚੈਂਟ ਐਸੋਸੀਏਸ਼ਨ ਦੇ ਮੈਂਬਰਾਂ ਦੇ ਇਕ ਵਫ਼ਦ ਨੇ ਟਾਂਡਾ ਰੋਡ ਫਾਟਕ 'ਤੇ ਇਕ ਪ੍ਰਸਤਾਵਿਤ ਆਰ. ਯੂ. ਬੀ. ਦਾ ਵਿਰੋਧ ਕਰਦਿਆਂ ਤੇ ਆਮ ਆਦਮੀ ਪਾਰਟੀ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢਲ ਨੂੰ ਇਸ ਸੜਕ ਦੇ ਨਿਰਮਾਣ ਨਾ ਹੋਣ ਦੀ ਮੰਗ ਨੂੰ ਲੈ ਕੇ ਇਕ ਮੰਗ-ਪੱਤਰ ਸੌਂਪਿਆ | ਇਸ ਮੌਕੇ ਮਾਨਵ ਬਾਂਸਲ ਨੇ ਕਿਹਾ ਕਿ ਸਾਲਾਂ ਪੁਰਾਣੇ ਟਾਂਡਾ ਰੋਡ ਮੰਦਰ ਮਾਰਗ ਮਾਰਕੀਟ ਲੋਹਾ ਵਪਾਰੀਆਂ ਲਈ ਇਕ ਵਪਾਰਕ ਖੇਤਰ ਤੇ ਪੂਰੇ ਦੁਆਬੇ ਦੇ ਲੋਕਾਂ ਲਈ ਇਕ ਪਹੰੁਚ ਯੋਗ ਰਸਤਾ ਹੈ | ਮੌਜੂਦਾ ਸਮੇਂ 'ਚ ਇਥੇ 100 ਤੋਂ 500 ਦੁਕਾਨਦਾਰ ਕੰਮ ਕਰਦੇ ਹਨ ਅਤੇ 1,000 ਤੋਂ ਵੱਧ ਪਰਿਵਾਰ ਇਸ ਕਾਰੋਬਾਰ 'ਤੇ ਨਿਰਭਰ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਆਰ. ਯੂ. ਬੀ. ਟਾਂਡਾ ਫਾਟਕ 'ਤੇ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਅਤੇ ਸੈਂਕੜੇ ਪਰਿਵਾਰ ਆਪਣੀ ਰੋਜ਼ੀ-ਰੋਟੀ ਗੁਆ ਦੇਣਗੇ | ਇਸ ਮੌਕੇ ਲੋਕਾਂ ਨੇ ਦੱਸਿਆ ਕਿ ਗ਼ਾਜ਼ੀ ਗੁੱਲਾ ਆਰ. ਯੂ. ਬੀ. ਟਾਂਡਾ ਫਾਟਕ ਤੋਂ 200 ਮੀਟਰ ਦੀ ਦੂਰੀ 'ਤੇ ਹੈ ਅਤੇ ਇੱਕ ਹੋਰ 200 ਮੀਟਰ ਦੂਰੀ 'ਤੇ ਇਕਹਿਰੀ ਪੁਲੀ ਅਤੇ ਦਮੋਰੀਆ ਪੁਲ ਅਤੇ ਰੇਲਵੇ ਅੰਡਰ ਬਿ੍ਜ ਹੈ ਜੋ ਕਿ ਲੋਕਾਂ ਲਈ ਇਕ ਸੁਵਿਧਾਜਨਕ ਰਸਤਾ ਹੈ ਅਤੇ ਆਰ. ਯੂ. ਬੀ. ਦੀ ਟਾਂਡਾ ਫਾਟਕ 'ਤੇ ਕੋਈ ਲੋੜ ਨਹੀਂ ਹੈ | ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਭਾਰ ਪਏਗਾ | ਰੇਲ ਵਿਭਾਗ ਨੂੰ ਸਾਰੀ ਜਾਣਕਾਰੀ ਅਤੇ ਸਰਵੇਖਣ ਕਰਕੇ ਹੀ ਕੋਈ ਨਿਰਮਾਣ ਕਰਨਾ ਚਾਹੀਦਾ ਹੈ | ਇਸ ਮੌਕੇ ਦਿਨੇਸ਼ ਢਲ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੱਢ ਕੇ ਦੁਕਾਨਦਾਰਾਂ ਨੂੰ ਰਾਹਤ ਪ੍ਰਦਾਨ ਕਰਨਗੇ | ਚੇਤੇ ਰਹੇ ਕਿ ਇਸ ਤੋਂ ਪਹਿਲਾਂ ਉੱਤਰੀ ਹਲਕੇ ਦੇ ਕਾਂਗਰਸੀ ਵਿਧਾਇਕ ਵਿਧਾਨ ਸਭਾ ਵਿਚ ਇਸ ਆਰ. ਯੂ. ਬੀ. ਦਾ ਮਸਲਾ ਵੀ ਉਠਾ ਚੁੱਕੇ ਹਨ ਜਿਸ 'ਤੇ ਇਸ ਆਰ. ਯੂ. ਬੀ. 'ਤੇ ਕੰਮ ਸ਼ੁਰੂ ਹੋਣ ਬਾਰੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ | ਇਸ ਮੌਕੇ ਮਨੀਸ਼ ਭੰਡਾਰੀ, ਵਰਿੰਦਰ ਸਿੰਘ ਮਿੰਟੂ, ਮਾਨਵ ਬਾਂਸਲ, ਤਰੁਨ ਕੁਮਾਰ, ਵਿਕਾਸ ਕਪੂਰ, ਅਰਵਿੰਦਰ ਸਿੰਘ ਤੇ ਅਰਵਿੰਦ ਮਹਿਤਾ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਅਗਲੀ ਖ਼ਬਰ ਡਾ. ਦਾਹੀਆ ਦੀ ਅਗਵਾਈ ਹੇਠ ਨਕੋਦਰ ਹਲਕੇ ਦੇ ਆਗੂਆਂ ਵਲੋਂ ਚੰਨੀ ਨਾਲ ਮੁਲਾਕਾਤ
Ad Position 24