05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਮ. ਆਰ. ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਜਸ਼ਨ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਆਦਮਪੁਰ, 13 ਅਪ੍ਰੈਲ (ਰਮਨ ਦਵੇਸਰ)-ਐਮ. ਆਰ. ਇੰਟਰਨੈਸ਼ਨਲ ਸਕੂਲ ਨੇ ਵਿਸਾਖੀ ਦਾ ਤਿਉਹਾਰ ਉਤਸਾਹ ਤੇ ਸੱਭਿਆਚਾਰਕ ਜੋਸ ਨਾਲ ਮਨਾਇਆ | ਸਕੂਲ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ ਨੂੰ ਵੀ ਸਰਧਾਂਜਲੀ ਭੇਟ ਕੀਤੀ | ਇਹ ਪ੍ਰੋਗਰਾਮ ਸਕੂਲ ਦੇ ਪ੍ਰੈਸੀਡੈਂਟ ਡਾ. ਅਸ਼ੀਸ਼ ਟੰਡਨ ਤੇ ਪਿ੍ੰਸੀਪਲ ਰਾਜਿੰਦਰ ਕੁਮਾਰ ਦੀ ਮੌਜੂਦਗੀ ਨਾਲ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਪ੍ਰੋਗਰਾਮ ਦੀ ਸੁਰੂਆਤ ਵਿਦਿਆਰਥੀਆਂ ਦੁਆਰਾ ਵਿਸਾਖੀ ਦੀ ਮਹੱਤਤਾ 'ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਪ੍ਰਭਾਵਸ਼ਾਲੀ ਭਾਸ਼ਨਾਂ ਨਾਲ ਹੋਈ, ਜਿਸ ਵਿਚ ਇਸ ਦੀ ਸੱਭਿਆਚਾਰਕ ਤੇ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ | ਇਸ ਤੋਂ ਬਾਅਦ ਇਕ ਮਨਮੋਹਕ ਸੋਲੋ ਲੋਕ ਨਾਚ ਪੇਸ ਕੀਤਾ, ਜਿਸ ਨੇ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਦੀ ਇਕ ਸੁੰਦਰ ਝਲਕ ਪੇਸ਼ ਕੀਤੀ | ਵਿਦਿਆਰਥੀਆਂ ਦੁਆਰਾ ਕੀਤੇ ਗਏ ਸਮੂਹ ਭੰਗੜਾ ਨਾਚ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ | ਕਲਾ ਤੇ ਕਰਾਫਟ ਅਧਿਆਪਕ ਸਤਬੀਰ ਮੈਡਮ ਨੇ ਇਸ ਪ੍ਰੋਗਰਾਮ ਲਈ ਆਕਰਸ਼ਕ ਸਜਾਵਟ ਦਾ ਕੰਮ ਸੰਭਾਲਿਆ | ਮੈਡਮ ਮਨਦੀਪ ਕੌਰ, ਪੱਲਵੀ ਚੰਦੇਲ, ਤੇ ਅਸ਼ਵਨੀ ਕੁਮਾਰ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ | ਐਮ. ਆਰ. ਲਿਟਲ ਹਾਰਟਸ ਦੀ ਪਿ੍ੰਸੀਪਲ, ਮੈਡਮ ਵਾਸੂ ਕਾਲੜਾ ਤੇ ਅਧਿਆਪਕਾ ਗੁਰਪ੍ਰੀਤ ਕੌਰ, ਆਰਤੀ ਆਰੀਆ, ਬੰਦਨਾ ਕਟਿਆਰ ਤੇ ਸੋਨੀਆ ਨੇ ਇਸ ਸਮਾਗਮ 'ਚ ਸਰਗਰਮੀ ਨਾਲ ਹਿੱਸਾ ਲਿਆ | ਪ੍ਰੋਗਰਾਮ ਦੇ ਅੰਤ ਵਿਚ ਡਾ. ਅਸ਼ੀਸ਼ ਟੰਡਨ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਨ 'ਚ ਵਿਦਿਆਰਥੀਆਂ ਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਜਿੰਦਗੀ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ 'ਚ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਪੁਲਿਸ ਭਰਤੀ ਦੇ ਲਿਖਤੀ ਪੇਪਰਾਂ ਦੀ ਤਿਆਰੀ ਲਈ ਬਾਵਾ ਲਾਲ ਦਿਆਲ ਮੰਦਰ ਵਲੋਂ ਮੁਫ਼ਤ ਕੋਚਿੰਗ ਕਲਾਸਾਂ-ਵਿਕਾਸ ਸ਼ਰਮਾ
Ad Position 24