ਫਿਲੌਰ, 13 ਅ੍ਰਪੈਲ (ਸਤਿੰਦਰ ਸ਼ਰਮਾ)-ਦੇਹਰਾ ਬਾਬਾ ਸੈਣਿ ਭਗਤ ਜੀ ਪਿੰਡ ਪ੍ਰਤਾਬਪੁਰਾ (ਫਿਲੌਰ) ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਵਿਸਾਖੀ ਜੋੜ ਮੇਲਾ ਅਯੋਜਿਤ ਕੀਤਾ | ਇਸ ਮੌਕੇ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ (ਰਜਿ.) ਪ੍ਰਬੰਧਕ ਕਮੇਟੀ ਵਲੋਂ 'ਵਿਸ਼ਾਲ ਨਗਰ ਕੀਰਤਨ' ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ | ਇਹ ਨਗਰ ਕੀਰਤਨ ਆਲੇ ਦੁਆਲੇ ਦੇ ਪਿੰਡਾਂ ਪ੍ਰਤਾਬਪੁਰਾ, ਸੰਗਤਪੁਰਾ, ਕਲਿਆਣ, ਬੇਗਮਪੁਰ ਅੱਡਾ, ਭੈਣੀ, ਹਰੀਪੁਰ ਖਾਲਸਾ, ਮੀਓਵਾਲ, ਮੌ ਸਾਹਿਬ, ਰਾਮਾ ਖੇਲਾ ਤੋਂ ਹੁੰਦਾ ਹੋਇਆ ਵਾਪਿਸ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਦੇ ਤਪ ਸਥਾਨ 'ਤੇ ਆ ਕੇ ਸਮਾਪਤ ਹੋਇਆ | ਇਸ ਮੌਕੇ ਰਾਗੀ ਢਾਡੀ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਰਸਭਿੰਨੀ ਗੁਰਬਾਣੀ ਨਾਲ ਨਿਹਾਲ ਕੀਤਾ | ਨਗਰ ਕੀਰਤਨ ਦੌਰਾਨ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸ਼ਖਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਮੱਖਣ ਪੱਲ੍ਹਣ, ਸਰਵਣ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਲਾਡੀ ਵਾਈਸ ਪ੍ਰਧਾਨ, ਸਰਵਣ ਸਿੰਘ ਮੁੱਲਾਂਪੁਰ ਜਰਨਲ ਸਕੱਤਰ, ਮਾਸਟਰ ਜਸਵਿੰਦਰ ਸਿੰਘ ਖਜ਼ਾਨਚੀ, ਗੁਰਜੀਤ ਸਿੰਘ ਸੈਲੋਪਾਲ, ਮਿੰਟੂ ਰੋਗਲਾ, ਡਾ. ਗੁਰਜੀਤ ਸਿੰਘ ਭੀਖੀ, ਡਾ. ਗੁਰਜੀਤ ਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਉਕਤ ਪਵਿੱਤਰ ਸਥਾਨ 'ਤੇ ਨਿਰੰਤਰ ਅਤੁੱਟ ਲੰਗਰ ਵਰਤਦੇ ਰਹੇ |