22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਤਿਗੁਰੂ ਰਵਿਦਾਸ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਨੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਐੱਮ. ਐੱਸ. ਲੋਹੀਆ)-ਸਤਿਗੁਰੂ ਰਵਿਦਾਸ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਵਲੋਂ ਸਤਿਗੁਰੂ ਰਵਿਦਾਸ ਧਾਮ ਵਿਖੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਨ ਮਨਾਇਆ, ਜਿਸ 'ਚ ਮਿਸ਼ਨਰੀ ਗਾਇਕਾਂ ਵਲੋਂ ਡਾ. ਅੰਬੇਡਕਰ ਦੇ ਗੁਣ ਗਾਏ ਤੇ ਬੁੱਧੀਜੀਵੀਆਂ ਵਲੋਂ ਸੰਬੋਧਨ ਕੀਤਾ ਅਤੇ ਸਾਰਿਆਂ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਕੌਂਸਲਰ ਪਵਨ ਕੁਮਾਰ ਵਲੋਂ ਸਾਰਿਆਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ 'ਚ ਆਪਣੀ ਕਲਮ ਦੇ ਨਾਲ ਹਰ ਭਾਰਤੀ ਨੂੰ ਬਰਾਬਰ ਅਧਿਕਾਰ ਦੇ ਕੇ ਇਨਸਾਨੀਅਤ ਨੂੰ ਉੱਚਾ ਚੁੱਕਿਆ ਹੈ | ਇਸ ਮੌਕੇ ਪ੍ਰਧਾਨ ਹਰਦਿਆਲ ਬੰਗੜ, ਸੀ. ਮੀਤ ਪ੍ਰਧਾਨ ਰਜਿੰਦਰ ਮਹੇ, ਟਰੱਸਟੀ ਮਨੋਹਰ ਲਾਲ, ਸਕੱਤਰ ਵਿਨੋਦ ਕੌਲ, ਕੈਸ਼ੀਅਰ ਗੌਰਵ ਮਹੇ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਸਪੋਰਟਸ ਸਕੂਲ ਜਲੰਧਰ ਦੇ ਖੇਡ ਵਿੰਗਾਂ ਦੀਆਂ ਸੀਟਾਂ 'ਚ ਕੀਤਾ ਵਾਧਾ-ਗੁਰਦੀਪ ਕੌਰ... ਅਗਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਨੇ ਜ਼ਿਲ੍ਹੇ ਲਈ ਪ੍ਰਮੁੱਖ ਵਿਕਾਸ ਤਰਜੀਹਾਂ ਦੀ ਰੂਪਰੇਖਾ 'ਤੇ ਪਾਇਆ ਚਾਨਣਾ
Ad Position 24