22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਸਪੋਰਟਸ ਸਕੂਲ ਜਲੰਧਰ ਦੇ ਖੇਡ ਵਿੰਗਾਂ ਦੀਆਂ ਸੀਟਾਂ 'ਚ ਕੀਤਾ ਵਾਧਾ-ਗੁਰਦੀਪ ਕੌਰ <br/>

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਡਾ. ਜਤਿੰਦਰ ਸਾਬੀ)-ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਪੰਜਾਬ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਵੀ ਸੂਬੇ ਦੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਪੂਰੀ ਵਿਉਂਤਵੰਦੀ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ਪੀ. ਆਈ. ਐਸ. ਦੀ ਡਾਇਰੈਕਟਰ ਪ੍ਰਬੰਧ ਗੁਰਦੀਪ ਕੌਰ ਨ ੇਦੱਸਿਆ ਕਿ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਨੂੰ ਇਸ ਵਾਰੀ ਰਿਹਾਇਸ਼ੀ ਖੇਡ ਵਿੰਗਾਂ ਦੀਆਂ ਸੀਟਾਂ 'ਚ ਵਾਧਾ ਕੀਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਪੀ. ਆਈ. ਐਸ. ਵਲੋਂ ਇਸ ਸਾਲ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਦੀਆਂ ਰਿਹਾਇਸ਼ੀ ਖੇਡ ਵਿੰਗਾਂ ਦੀਆਂ ਸੀਟਾਂ ਨੂੰ ਵਧਾ ਕੇ 130 ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਖਿਡਾਰੀਆਂ ਦੀ ਡਾਇਟ ਮਨੀ ਨੂੰ ਵੀ ਵਧਾ ਕੇ 248 ਤੋਂ 480 ਰੁਪਏ ਕੀਤਾ ਗਿਆ ਹੈ ਤਾਂ ਜੋ ਖਿਡਾਰੀ ਚੰਗੀ ਤੇ ਪੌਸ਼ਟਿਕ ਖੁਰਾਕ ਖਾ ਕੇ ਸੂਬੇ ਲਈ ਚੰਗੇ ਨਤੀਜੇ ਖੇਡ ਖੇਤਰ 'ਚ ਲੈ ਕੇ ਆਉਣ | ਡਾਇਰੈਕਟਰ ਪ੍ਰਬੰਧ ਗੁਰਦੀਪ ਕੌਰ ਨੇ ਅੱਗੇ ਦੱਸਿਆ ਕਿ ਸਪੋਰਟਸ ਸਕੂਲ ਜਲੰਧਰ ਦਾ ਖੇਡ ਇਤਿਹਾਸ ਬਹੁਤ ਮਾਣ ਵਾਲਾ ਹੈ ਤੇ ਸੂਬੇ ਦੇ ਖਿਡਾਰੀ ਹਮੇਸ਼ਾ ਹੀ ਇਸ ਸਕੂਲ 'ਚ ਦਾਖਲੇ ਲਈ ਰੂਚੀ ਰੱਖਦੇ ਹਨ ਤੇ ਹੁਣ ਪੀ. ਆਈ. ਐਸ. ਨੇ ਸਪੋਰਟਸ ਸਕੂਲ ਜਲੰਧਰ ਵਿਖੇ ਨਵੇ ਖੇਡ ਵਿੰਗ ਅਥਲੈਟਿਕਸ, ਤੈਰਾਕੀ, ਜਿਮਨਾਸਟਿਕ, ਵਾਲੀਬਾਲ ਤੇ ਬਾਕਸਿੰਗ ਦੇ ਅਲਾਟ ਕੀਤੇ ਗਏ ਹਨ ਤੇ ਜਲਦੀ ਹੀ ਸਾਡੇ ਵਿਭਾਗ ਦੀ ਟੀਮ ਇਸ ਸਕੂਲ ਦਾ ਦੌਰਾ ਕਰੇਗੀ ਤੇ ਇਸ ਖੇਡ ਸੈਟਾਰ ਨੂੰ ਹਰ ਪ੍ਰਕਾਰ ਦੀਆਂ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਕਰੇਗੀ ਤਾਂ ਜੋ ਇਹ ਸਕੂਲ ਨੂੰ ਮੁੜ ਖੇਡਾਂ ਦੇ ਇਕ ਅਹਿਮ ਕੇਂਦਰ ਵਜੋ ਸਥਾਪਿਤ ਕੀਤਾ ਜਾ ਸਕੇ, ਕਿਉਕੀ ਜਲੰਧਰ ਦਾ ਦੇਸ਼ ਦੀਆਂ ਖੇਡਾਂ ਦੇ ਖੇਤਰ ਵਿਚ ਇਕ ਅਹਿਮ ਸਥਾਨ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਸਤਿਗੁਰੂ ਰਵਿਦਾਸ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਨੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24