20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀ. ਟੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਜਸਪਾਲ ਸਿੰਘ)-ਸੀਟੀ ਪਬਲਿਕ ਸਕੂਲ ਨੇ ਇਕ ਵਾਰ ਫਿਰ ਸੀ. ਬੀ. ਐਸ. ਈ. ਦਸਵੀਂ ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਪੂਰੇ ਸੀਟੀ ਪਰਿਵਾਰ ਨੂੰ ਮਾਣ ਮਹਿਸੂਸ ਕਰਵਾਇਆ ਹੈ | ਵਿਦਿਆਰਥੀਆਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਮਿਹਨਤ, ਲਗਨ ਤੇ ਸਕੂਲ ਦੇ ਨਿਰੰਤਰ ਸਹਿਯੋਗ ਦਾ ਪ੍ਰਤੀਕ ਹੈ | ਇਸ ਪ੍ਰੀਖਿਆ 'ਚ ਤੇਜਲ ਸ਼ਰਮਾ ਨੇ 98.6% ਅੰਕ ਹਾਸਿਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸਫ਼ਲਤਾ ਦਾ ਉੱਚ ਮਾਪਦੰਡ ਸਥਾਪਿਤ ਕੀਤਾ | ਰੁਦਰਾਕਸ਼ ਪੁਸ਼ਪ ਨੇ 94.8% ਅੰਕ ਲੈ ਕੇ ਅੱਗੇ ਰਹਿੰਦਿਆਂ ਆਪਣੀ ਯੋਗਤਾ ਸਾਬਤ ਕੀਤੀ, ਜਦਕਿ ਨਵਨੀਤ ਕੌਰ ਨੇ 94.6% ਅੰਕ ਪ੍ਰਾਪਤ ਕਰਕੇ ਸਿਖਰਲੇ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਈ | ਵਿਸ਼ੇ ਅਨੁਸਾਰ ਸਭ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ 'ਚ ਗਣਿਤ 99 (ਤੇਜਲ ਸ਼ਰਮਾ), ਹਿੰਦੀ 93 (ਰੁਦਰਾਕਸ਼ ਪੁਸ਼ਪ), ਪੰਜਾਬੀ 100 (ਤੇਜਲ ਸ਼ਰਮਾ), ਸਾਇੰਸ 98 (ਤੇਜਲ ਸ਼ਰਮਾ), ਸਮਾਜਿਕ ਵਿਗਿਆਨ 99 (ਨਵਨੀਤ ਕੌਰ), ਸੂਚਨਾ ਤਕਨਾਲੋਜੀ 99 (ਨਵਨੀਤ ਕੌਰ, ਕੋਸਿਨ ਗੁਪਤਾ, ਤੇਜਲ ਸ਼ਰਮਾ) ਤੇ ਅੰਗਰੇਜ਼ੀ 93 (ਰੁਦਰਾਕਸ਼ ਪੁਸ਼ਪ) | ਇਸ ਤਰ੍ਹਾਂ 11 ਵਿਦਿਆਰਥੀਆਂ ਨੇ ਹਾਈ ਡਿਸਟਿੰਕਸ਼ਨ ਹਾਸਿਲ ਕਰਕੇ ਸਕੂਲ ਦੀ ਲਗਾਤਾਰ ਅਕਾਦਮਿਕ ਸਫ਼ਲਤਾ ਨੂੰ ਹੋਰ ਮਜ਼ਬੂਤ ਕੀਤਾ | ਸਕੂਲ ਦੀ ਪਿ੍ੰਸੀਪਲ ਮੈਡਮ ਮਨੀਸ਼ਾ ਬਸਨੇਟ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਤੇ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਮਾਪਿਆਂ ਦੇ ਯੋਗਦਾਨ ਨੂੰ ਵੀ ਇਸ ਕਾਮਯਾਬੀ ਦਾ ਅਹਿਮ ਹਿੱਸਾ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਏਪੀਜੇ ਸਕੂਲ ਮਹਾਂਵੀਰ ਮਾਰਗ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਦਸਵੀਂ ਸੀ.ਬੀ.ਐੱਸ.ਈ ਬੋਰਡ ਦੇ ਨਤੀਜੇ 'ਚ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਂ...
Ad Position 24