ਗੁਰਾਇਆ, 16 ਅਪ੍ਰੈਲ (ਬਲਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਪੋਲੀਟਿਕਲ ਸਾਇੰਸ ਤੇ ਐਨ. ਐੱਸ. ਐੱਸ. ਵਿਭਾਗ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰੋ. ਨਰੇਸ਼ ਰਾਣੀ (ਮੁਖੀ, ਪੋਲੀਟਿਕਲ ਸਾਇੰਸ ਵਿਭਾਗ) ਨੇ ਸਭ ਤੋਂ ਪਹਿਲਾ ਬਾਬਾ ਸਾਹਿਬ ਦੇ ਜਨਮ ਦੀ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅÏਰਤਾਂ ਦੇ ਅਧਿਕਾਰਾਂ ਦੇ ਕੱਟੜ ਸਮਰਥਕ ਸਨ, ਉਨ੍ਹਾਂ ਅÏਰਤਾਂ ਦੀ ਸਿੱਖਿਆ ਦੇ ਅਧਿਕਾਰ ਦਾ ਸਮਰਥਨ ਕੀਤਾ | ਡਾ. ਮਨਿੰਦਰਜੀਤ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਪ੍ਰੋ. ਡਾ. ਰੁਪਿੰਦਰ ਮਾਹਲ (ਪ੍ਰੋਗਰਾਮ ਅਫ਼ਸਰ ਐਨ. ਐੱਸ. ਐੱਸ. ਵਿਭਾਗ) ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰੂ ਨਾਨਕ ਦੇਵ ਵਲੋਂ ਸ਼ੁਰੂ ਕੀਤੇ ਸੰਘਰਸ਼ 'ਸੋ ਕਿਉਂ ਮੰਦਾ ਆਖਿਐ, ਜਿਤੁ ਜੰਮਹਿ ਰਾਜਾਨ' ਜੋ ਕਿ ਅÏਰਤਾਂ ਦੀ ਸਮਾਜਿਕ ਤੇ ਆਤਮਿਕ ਬਰਾਬਰੀ ਦੀ ਵਕਾਲਤ ਕਰਦਾ ਹੈ, ਨੂੰ ਡਾ. ਭੀਮ ਰਾਓ ਅੰਬੇਡਕਰ ਦੁਆਰਾ ਅੱਗੇ ਵਧਾਇਆ ਗਿਆ | ਪ੍ਰੋ. ਪਵਨਦੀਪ ਸੱਲਣ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਅÏਰਤਾਂ ਦੇ ਵਿਕਾਸ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਕਵਿਤਾ, ਗੀਤ ਤੇ ਭਾਸ਼ਨ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਗੁਰਸ਼ਰਨਜੀਤ ਬੈਂਸ, ਪ੍ਰੋ. ਮਨਿੰਦਰਜੀਤ ਕੌਰ, ਡਾ. ਰੁਪਿੰਦਰ ਮਾਹਲ, ਪ੍ਰੋ. ਨਰੇਸ਼ ਰਾਣੀ ਤੇ ਹੋਰ ਹਾਜ਼ਰ ਸਨ |