ਗੁਰਾਇਆ, 16 ਅਪ੍ਰੈਲ (ਬਲਵਿੰਦਰ ਸਿੰਘ)-ਮਿਊਾਸੀਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਤੇ ਭਗਵਾਨ ਬਾਲਮੀਕਿ ਆਸ਼ਰਮ ਪ੍ਰਬੰਧਕ ਕਮੇਟੀ ਵਲੋਂ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ 135ਵਾਂ ਜਨਮ ਦਿਨ ਮਨਾਇਆ | ਇਸ ਮੌਕੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ, ਸਮਾਜ ਸੇਵੀ ਸੰਜੀਵ ਹੀਰ, ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਰਾਮ ਸਰੂਪ ਸਰੋਏ ਸਰਗੂੰਦੀ ਨੇ ਕਿਹਾ ਕਿ ਡਾਕਟਰ ਅੰਬੇਡਕਰ ਦਾ ਜਨਮ ਉਸ ਸਮੇਂ ਹੋਇਆ ਜਦੋਂ ਭਾਰਤ ਜਾਗੀਰੂ ਵਿਚਾਰ ਧਾਰਾ 'ਚ ਜਕੜਿਆ ਛੂਤ ਛਾਤ, ਜਾਤੀਵਾਦ ਪ੍ਰਥਾ ਆਧਾਰਿਤ ਸਮਾਜ 'ਚ ਵੰਡਿਆ ਹੋਇਆ ਸੀ | ਡਾਕਟਰ ਸਾਹਿਬ ਨੇ ਛੂਤ ਛਾਤ ਜਾਤੀਵਾਦ ਆਪਣੇ ਪਿੰਡੇ 'ਤੇ ਹੰਢਾਉਂਦੇ ਹੋਏ ਆਪਣੀ ਪੜ੍ਹਾਈ ਮੁਕੰਮਲ ਕੀਤੀ | ਉਹ ਦੇਸ਼ ਦੇ ਪਹਿਲੇ ਲੇਬਰ ਮੰਤਰੀ ਬਣੇ | ਉਨ੍ਹਾਂ ਵਲੋਂ ਦੇਸ਼ ਦੇ ਦਲਿਤ ਭਾਈਚਾਰੇ ਨੂੰ ਪੜੋ੍ਹ, ਜੁੜੋ, ਸੰਘਰਸ਼ ਕਰੋ ਦੇ ਨਾਅਰੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਜਸਵੀਰ ਸਿੰਘ ਰਾਜੂ ਕੌਂਸਲਰ, ਗੁਰਮੇਸ਼ ਗਾਬਾ, ਸ਼ਾਮ ਰਾਜ, ਰਾਹੁਲ ਪੁੰਜ, ਸਤਪਾਲ ਮਹਿੰਮੀ, ਸਾਹਿਲ, ਪਵਨ ਰਾਜ, ਨੀਰਜ ਬੋਧ, ਚਰਨ ਦਾਸ, ਸੰਤੋਖ ਸਿੰਘ, ਰਾਮ ਲੁਭਾਇਆ, ਵਿਨੋਦ ਕੁਮਾਰ, ਸਤਪਾਲ ਯਾਦਵ, ਬਿਮਲਾ ਪੁੰਜ, ਸੰਤੋਸ਼, ਸਰੋਜ ਰਾਣੀ, ਪ੍ਰੇਮ ਨਾਥ ਤੇ ਹੋਰ ਹਾਜ਼ਰ ਸਨ |