15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜ਼ਿਲ੍ਹੇ ਦੇ 75 ਫ਼ੀਸਦੀ ਵੋਟਰਾਂ ਦਾ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਚੁੱਕੈ ਮਿਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਜਤਿੰਦਰ ਪੰਮੀ)-ਭਾਰਤ ਚੋਣ ਕਮਿਸ਼ਨ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਰਾਜ 'ਚ ਜਲਦ ਹੀ ਸਪੈਸ਼ਲ ਇੰਟੈਸਿਵ ਰਵੀਜ਼ਨ (ਐੱਸ. ਆਈ. ਆਰ.) ਸ਼ੁਰੂ ਹੋਣ ਦੀ ਸੰਭਾਵਨਾ ਹੈ | ਪ੍ਰੀ ਐੱਸ. ਆਈ. ਆਰ. ਗਤੀਵਿਧੀਆਂ ਤਹਿਤ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਨ/ਮੈਪਿੰਗ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ | ਮੌਜੂਦਾ ਸਮੇਂ ਜ਼ਿਲ੍ਹੇ ਦੇ ਕੁਲ 16,57,306 ਵੋਟਰ ਹਨ, ਜਿਸ 'ਚੋਂ 12,43,087 (75.01 ਫੀਸਦੀ) ਵੋਟਰਾਂ ਦਾ ਮਿਲਾਨ ਬੀ. ਐੱਲ. ਓਜ਼ ਵਲੋਂ ਕੀਤਾ ਜਾ ਚੁੱਕਾ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਕੰਮ ਲਈ ਵਿਧਾਨ ਸਭਾ ਚੋਣ ਹਲਕਿਆਂ ਦੇ ਬੀ. ਐੱਲ. ਓਜ਼ ਵਲੋਂ ਆਪਣੇ ਬੂਥਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ | ਇਸ ਦੇ ਨਾਲ ਹੀ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਨਾਲ ਮਿਲਾਨ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ | ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਵਿਚ ਆਪਣਾ ਸਹਿਯੋਗ ਦੇਣ ਤੇ ਐੱਸ. ਆਈ. ਆਰ. ਦੌਰਾਨ ਬੀ. ਐੱਲ. ਓਜ਼ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਐੱਸ. ਆਈ. ਆਰ. ਲਈ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ 6 ਸ਼੍ਰੇਣੀਆਂ ਅਧੀਨ ਵੰਡਿਆ ਗਿਆ ਹੈ | ਕੈਟਾਗਰੀ ਏ ਵਿਚ 38 ਜਾਂ 38 ਸਾਲ ਤੋਂ ਵੱਧ ਉਮਰ ਦੇ ਵੋਟਰ ਹਨ, ਜਿਨ੍ਹਾਂ ਦਾ ਨਾਂਅ 2003 ਦੀ ਵੋਟਰ ਸੂਚੀ ਵਿਚ ਸ਼ਾਮਿਲ ਹੈ | ਇਨ੍ਹਾਂ ਨੂੰ ਕੋਈ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ | ਕੈਟਾਗਰੀ ਬੀ ਵਿਚ 38 ਜਾਂ 38 ਸਾਲ ਤੋਂ ਵੱਧ ਉਮਰ ਦੋ ਵੋਟਰ ਹਨ, ਜਿਨ੍ਹਾਂ ਦਾ ਨਾਂਅ 2003 ਦੀ ਵੋਟਰ ਸੂਚੀ ਵਿਚ ਸ਼ਾਮਲ ਨਹੀਂ ਹੈ | ਅਜਿਹੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਮਾਣਿਤ 12 ਦਸਤਾਵੇਜ਼ਾਂ ਵਿਚੋਂ ਕੋਈ ਵੀ ਇਕ ਦਸਤਾਵੇਜ਼ ਬੀ. ਐੱਲ. ਓ. ਨੂੰ ਦੇਣਾ ਪਵੇਗਾ | ਕੈਟਾਗਰੀ ਸੀ ਵਿਚ 21 ਤੋਂ 37 ਸਾਲ ਦੀ ਉਮਰ ਦੇ ਵੋਟਰ ਹਨ ਤੇ ਮਾਤਾ ਪਿਤਾ 'ਚੋਂ ਕਿਸੇ ਇਕ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਹੈ | ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਤੇ ਆਪਣੇ ਮਾਤਾ ਜਾਂ ਪਿਤਾ, ਜਿਸ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਹੈ, ਦੀ ਕਾਪੀ ਬੀ. ਐਲ. ਓਜ਼ ਪਾਸ ਜਮ੍ਹਾ ਕਰਵਾਉਣੀ ਪਵੇਗੀ | ਕੈਟਾਗਰੀ ਡੀ ਵਿਚ 18 ਤੇ 20 ਸਾਲ ਇਮਰ ਦੇ ਵੋਟਰ ਸ਼ਾਮਿਲ ਹਨ, ਜਿਨ੍ਹਾਂ ਦੇ ਮਾਤਾ/ਪਿਤਾ ਦੋਵਾਂ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਹੈ | ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਆਪਣੇ ਮਾਤਾ ਤੇ ਪਿਤਾ ਦੀ (ਦੋਵਾਂ ਦੀ) ਸੂਚੀ, ਜੋ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਹੈ, ਦੀ ਕਾਪੀ ਜਮ੍ਹਾਂ ਕਰਵਾਉਣੀ ਪਵੇਗੀ | ਕੈਟਾਗਰੀ ਈ ਵਿਚ 21 ਤੋਂ 37 ਸਾਲ ਦੀ ਉਮਰ ਦੇ ਵੋਟਰ ਸ਼ਾਮਿਲ ਹਨ, ਜਿਨ੍ਹਾਂ ਦੇ ਮਾਤਾ/ਪਿਤਾ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਨਹੀਂ ਹੈ | ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਤੇ ਮਾਤਾ ਜਾਂ ਪਿਤਾ (ਕਿਸੇ ਇਕ ਦਾ) ਇਕ ਦਸਤਾਵੇਜ਼ (12 ਦਸਤਾਵੇਜ਼ਾਂ) 'ਚੋਂ ਜਮ੍ਹਾਂ ਕਰਵਾਉਣਾ ਪਵੇਗਾ | ਕੈਟਾਗਰੀ ਐਫ 'ਚ 18 ਤੇ 20 ਸਾਲ ਦੀ ਉਮਰ ਦੇ ਉਹ ਵੋਟਰ ਸ਼ਾਮਿਲ ਹਨ, ਜਿਨ੍ਹਾਂ ਦੇ ਮਾਤਾ ਪਿਤਾ 'ਚੋਂ ਕਿਸੇ ਇਕ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਹੈ | ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਤੇ ਆਪਣੇ ਮਾਤਾ ਜਾਂ ਪਿਤਾ ਦਾ ਦਸਤਾਵੇਜ਼ ਜਿਸ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਨਹੀਂ ਹੈ, ਅਤੇ ਜਿਸ ਪੈਰੇਂਟ (ਮਾਤਾ/ਪਿਤਾ) ਦਾ ਨਾਂਅ 2003 ਦੀ ਵੋਟਰ ਸੂਚੀ ਵਿਚ ਸ਼ਾਮਲ ਹੈ, ਦੀ ਕਾਪੀ ਜਮ੍ਹਾਂ ਕਰਵਾਉਣੀ ਪਵੇਗੀ | ਕੈਟਾਗਰੀ ਜੀ ਵਿਚ 18 ਤੇ 20 ਸਾਲ ਦੀ ਉਮਰ ਸ਼ਾਮਿਲ ਹਨ, ਜਿਨ੍ਹਾਂ ਦੇ ਮਾਤਾ/ਪਿਤਾ ਦੋਵਾਂ ਦਾ ਨਾਂਅ ਸਾਲ 2003 ਦੀ ਵੋਟਰ ਸੂਚੀ ਵਿਚ ਮੌਜੂਦ ਨਹੀਂ ਹੈ | ਅਜਿਹੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਤੇ ਆਪਣੇ ਮਾਤਾ, ਪਿਤਾ ਦੋਵਾਂ ਦਾ ਇਕ-ਇਕ ਦਸਤਾਵੇਜ਼ (12 ਦਸਤਾਵੇਜ਼ਾਂ) ਜਮ੍ਹਾਂ ਕਰਵਾਉਣਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 75 ਫ਼ੀਸਦੀ ਵੋਟਰਾਂ ਦਾ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਚੁੱਕੈ ਮਿਲਾਨ ਅਗਲੀ ਖ਼ਬਰ ਬਦਲਦੀ ਜੀਵਨਸ਼ੈਲੀ ਕਾਰਨ ਜਿਗਰ ਦੀਆਂ ਬਿਮਾਰੀਆਂ 'ਚ ਹੋ ਰਿਹੈ ਵਾਧਾ-ਡਾ. ਵਰੁਣ ਗੁਪਤਾ
Ad Position 24