15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਦਲਦੀ ਜੀਵਨਸ਼ੈਲੀ ਕਾਰਨ ਜਿਗਰ ਦੀਆਂ ਬਿਮਾਰੀਆਂ 'ਚ ਹੋ ਰਿਹੈ ਵਾਧਾ-ਡਾ. ਵਰੁਣ ਗੁਪਤਾ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ)-ਜਿਗਰ (ਲਿਵਰ) ਮਨੁੱਖੀ ਸਰੀਰ ਦਾ ਇਕ ਬਹੁਤ ਮਹੱਤਵਪੂਰਨ ਤੇ ਸਰਗਰਮ ਅੰਗ ਹੈ, ਜੋ 500 ਤੋਂ ਵੱਧ ਸ਼ਰੀਰਕ ਕਾਰਜਾਂ 'ਚ ਭਾਗ ਲੈਂਦਾ ਹੈ | ਇਹ ਪਾਚਣ ਦੀ ਪ੍ਰਕਿਰਿਆ, ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ, ਊਰਜਾ ਸਟੋਰ ਕਰਨ ਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ | ਪਟੇਲ ਹਸਪਤਾਲ ਜਲੰਧਰ ਦੇ ਸੀਨੀਅਰ ਗੈਸਟ੍ਰੋਐਂਟਰੋਲੋਜਿਸਟ ਤੇ ਹੈਪੈਟੋਲੋਜਿਸਟ ਡਾ. ਵਰੁਣ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਬਦਲਦੀ ਜੀਵਨਸ਼ੈਲੀ, ਗ਼ਲਤ ਖਾਣ-ਪੀਣ ਤੇ ਘੱਟ ਸ਼ਰੀਰਿਕ ਸਰਗਰਮੀ ਕਾਰਨ ਜਿਗਰ ਨਾਲ ਸੰਬੰਧਿਤ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ | ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਬਿਮਾਰੀਆਂ ਅਕਸਰ ਸ਼ੁਰੂਆਤੀ ਦੌਰ 'ਚ ਬਿਨਾਂ ਕਿਸੇ ਲੱਛਣ ਦੇ ਹੀ ਵਧਦੀਆਂ ਹਨ | ਭਾਰਤ 'ਚ ਫੈਟੀ ਲਿਵਰ ਦੇ ਵੱਧਦੇ ਖ਼ਤਰੇ ਦੀ ਗੱਲ ਕਰਦੇ ਹੋਏ ਡਾ. ਗੁਪਤਾ ਨੇ ਕਿਹਾ ਕਿ ਫੈਟੀ ਲਿਵਰ ਹੁਣ ਭਾਰਤ 'ਚ ਇਕ 'ਸਾਈਲੈਂਟ ਐਪੀਡੈਮਿਕ' ਬਣ ਰਿਹਾ ਹੈ | ਅੰਦਾਜ਼ੇ ਮੁਤਾਬਕ ਲਗਰਗ 38–40 ਫੀਸਦੀ ਆਬਾਦੀ ਇਸ ਨਾਲ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਹੁਣ ਸਿਰਫ਼ ਸ਼ਰਾਬ ਪੀਣ ਵਾਲਿਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਮੋਟਾਪਾ, ਡਾਇਬੀਟੀਜ਼, ਉੱਚ ਕੋਲੇਸਟਰੋਲ ਤੇ ਗ਼ਲਤ ਜੀਵਨਸ਼ੈਲੀ ਇਸ ਦੇ ਮੁੱਖ ਕਾਰਨ ਹਨ | ਡਾ. ਗੁਪਤਾ ਨੇ ਕਿਹਾ ਕਿ ਹੈਪੇਟਾਈਟਿਸ 'ਬੀ' ਅਤੇ 'ਸੀ' ਵੀ ਜਿਗਰ ਬਿਮਾਰੀਆਂ ਦੇ ਮੁੱਖ ਕਾਰਨਾਂ 'ਚੋਂ ਹਨ, ਜੋ ਅੱਗੇ ਚੱਲ ਕੇ ਲਿਵਰ ਸਿਰੋਸਿਸ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਜਿਗਰ ਦੀਆਂ ਬਿਮਾਰੀਆਂ 40–50 ਸਾਲ ਦੀ ਉਮਰ 'ਚ ਵੱਧ ਹੁੰਦੀਆਂ ਸਨ, ਪਰ ਹੁਣ 20–40 ਸਾਲ ਦੇ ਨੌਜਵਾਨ ਵੀ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ | ਇਸ ਦਾ ਕਾਰਨ ਦਫ਼ਤਰੀ ਕੰਮ, ਜੰਕ ਫੂਡ, ਤਣਾਅ ਤੇ ਕਸਰਤ ਦੀ ਕਮੀ ਇਸ ਦੇ ਮੁੱਖ ਕਾਰਨ ਹਨ | ਡਾ. ਗੁਪਤਾ ਨੇ ਕਿਹਾ ਕਿ ਜਿਗਰ ਦੀਆਂ ਬਿਮਾਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੇ ਸ਼ੁਰੂ 'ਚ ਲੱਛਣ ਨਹੀਂ ਦਿੰਦੀਆਂ | ਡਾ. ਗੁਪਤਾ ਨੇ ਸਲਾਹ ਦਿੱਤੀ ਕਿ ਨਿਯਮਿਤ ਹੈੱਲਥ ਚੈਕਅੱਪ ਅਤੇ ਲਿਵਰ ਫੰਕਸ਼ਨ ਟੈਸਟ (ਐੱਲ.ਐੱਫ਼.ਟੀ.) ਕਰਵਾਉਣਾ ਬਹੁਤ ਜ਼ਰੂਰੀ ਹੈ | ਡਾ. ਗੁਪਤਾ ਨੇ ਕਿਹਾ ਕਿ ਜਿਗਰ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਸਿਹਤ ਚੁਣੌਤੀਆਂ 'ਚੋਂ ਇਕ ਹਨ | ਸਮੇਂ ਸਿਰ ਜਾਂਚ, ਜਾਗਰੂਕਤਾ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਇਨ੍ਹਾਂ ਤੋਂ ਬਚਾਅ ਸੰਭਵ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 75 ਫ਼ੀਸਦੀ ਵੋਟਰਾਂ ਦਾ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਚੁੱਕੈ ਮਿਲਾਨ ਅਗਲੀ ਖ਼ਬਰ ਜੀ. ਟੀ. ਬੀ. ਨਗਰ 'ਚ ਜਾਂਚ ਕਰਕੇ ਵਾਪਸ ਗਈ ਈ. ਡੀ. ਟੀਮ
Ad Position 24