ਨੂਰਮਹਿਲ, 18 ਅਪ੍ਰੈਲ (ਤਜਿੰਦਰ ਕੁਮਾਰ)-ਬਲਾਕ ਨੂਰਮਹਿਲ ਅਧੀਨ ਪੈਂਦੇ ਪਿੰਡ ਸੁੰਨੜਾ ਕਲਾਂ ਦੀ ਦਲਿਤ ਆਬਾਦੀ ਵਾਲੇ ਮੁਹੱਲੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ | ਗੱਲਬਾਤ ਦÏਰਾਨ ਸਾਬਕਾ ਪੰਚਾਇਤ ਮੈਂਬਰ ਤੇ ਸਮਾਜ ਸੇਵੀ ਅਵਤਾਰ ਚੰਦ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਪਾਰਕ ਦੇ ਸਾਹਮਣੇ ਖੜ੍ਹਾ ਗੰਦਾ ਪਾਣੀ ਪਿੰਡ ਦੇ ਵਾਰਡ ਨੰਬਰ 1, 2 ਤੇ 3 ਦੇ ਮੁਹੱਲਿਆਂ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਤੇ ਲੋੜੀਂਦਾ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਸੜਕਾਂ ਤੇ ਗਲੀਆਂ ਵਿਚ ਘੁੰਮ ਰਿਹਾ ਹੈ | ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਵੀ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ | ਪਿੰਡ ਦੀ ਸੰਘਣੀ ਤੇ ਦਲਿਤ ਆਬਾਦੀ ਵਿਚ ਰਹਿਣ ਵਾਲੇ ਵਾਸੀਆਂ ਨੇ ਦੱਸਿਆ ਕਿ ਛੱਪੜ ਦੀ ਸਫਾਈ ਜਾਂ ਨਵਾਂ ਨਿਰਮਾਣ ਨਾ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਇਨ੍ਹਾਂ ਮੁਹੱਲਿਆਂ 'ਚ ਇਕੱਠਾ ਹੋ ਕੇ ਸੜਕਾਂ 'ਤੇ ਫੈਲ ਰਿਹਾ ਹੈ | ਮੀਂਹ ਪੈਣ ਨਾਲ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ ਅਤੇ ਪੂਰੀਆਂ ਗਲੀਆਂ ਚਿੱਕੜ ਤੇ ਗੰਦਗੀ ਨਾਲ ਭਰ ਜਾਂਦੀਆਂ ਹਨ | ਇਨ੍ਹਾਂ ਹਾਲਾਤਾਂ ਵਿਚ ਸਭ ਤੋਂ ਵੱਧ ਮੁਸ਼ਕਿਲ ਬੱਚਿਆਂ, ਬਜ਼ੁਰਗਾਂ ਤੇ ਅÏਰਤਾਂ ਨੂੰ ਆ ਰਹੀ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਵਿਚ ਕੇਵਲ ਦੋ ਮਹੀਨੇ ਪਹਿਲਾਂ ਬਣੀਆਂ ਪੁਲੀਆਂ ਵੀ ਟੁੱਟੀਆਂ ਪਈਆਂ ਹਨ | ਹੁਣ ਪੁਲੀਆਂ ਦੇ ਟੁੱਟਣ ਕਾਰਨ ਗੰਦੇ ਪਾਣੀ ਦੀ ਸਮੱਸਿਆ ਹੋਰ ਵੀ ਵੱਧ ਗਈ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਪਿੰਡ ਦੇ ਪੰਚਾਇਤ ਘਰ ਤੇ ਜੰਝ ਘਰਾਂ ਦਾ ਵੀ ਮੰਦਾ ਹਾਲ ਹੈ | ਇਨ੍ਹਾਂ ਥਾਵਾਂ ਦੀ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ ਤੇ ਪਿੰਡ ਦੇ ਆਲੇ ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਹਨ | ਅਵਤਾਰ ਚੰਦ ਦਾ ਕਹਿਣਾ ਹੈ ਕਿ ਇਹ ਹਾਲਾਤ ਪਿੰਡ ਦੇ ਮੱਥੇ 'ਤੇ ਕਲੰਕ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਪੰਚਾਇਤ ਤੇ ਪ੍ਰਸ਼ਾਸਨ ਤੁਰੰਤ ਇਸ ਮਾਮਲੇ ਵੱਲ ਧਿਆਨ ਦੇਣ | ਛੱਪੜ ਦੀ ਮੁਰੰਮਤ ਜਾਂ ਨਵਾਂ ਨਿਰਮਾਣ ਕਰਵਾਇਆ ਜਾਵੇ, ਟੁੱਟੀਆਂ ਪੁਲੀਆਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਪੁਲੀਆਂ ਨੂੰ ਦੁਬਾਰਾ ਮਜ਼ਬੂਤੀ ਨਾਲ ਬਣਾਇਆ ਜਾਵੇ ਅਤੇ ਵਾਰਡ ਨੰਬਰ 1, 2 ਤੇ 3 ਵਿਚ ਸਫਾਈ ਕਰਵਾ ਕੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ | ਇਥੇ ਹੀ ਬੱਸ ਨਹੀਂ ਪਿੰਡ 'ਚ ਬਣੇ ਪ੍ਰਾਇਮਰੀ ਸਕੂਲ ਦੇ ਮੁਹੱਲੇ ਵਿਚ ਵੀ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਵੀ ਕਦੀ ਸਫਾਈ ਨਹੀਂ ਕਰਵਾਈ ਗਈ | ਬੀ. ਡੀ. ਪੀ. ਓ. ਨੂਰਮਹਿਲ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਜਲਦੀ ਪਿੰਡ ਦੀ ਸਾਰ ਲੈਣ | ਇਸ ਸਬੰਧੀ ਸੁੰਨੜਾ ਕਲਾਂ ਪਿੰਡ ਦੇ ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਪਿੰਡ ਸਫ਼ਾਈ ਪਹਿਲਾਂ ਵੀ ਕਰਵਾ ਚੁੱਕੇ ਹਾਂ ਹੁਣ ਵੀ ਜਲਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ |