ਆਦਮਪੁਰ, 18 ਅਪ੍ਰੈਲ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਕੈਂਪਸ 'ਚ 'ਚੌਥਾ ਮੈਗਾ ਜੌਬ ਫੇਅਰ-2026' ਕਰਵਾਇਆ | ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ) ਦੇ ਆਸ਼ੀਰਵਾਦ ਨਾਲ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ), ਉਪ-ਕੁਲਪਤੀ ਡਾ. ਵਿਜੈ ਧੀਰ ਦੀ ਅਗਵਾਈ 'ਚ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਨਵਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ | ਉਪਰੰਤ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਤੋਂ ਮੈਗਾ ਜੌਬ ਫੇਅਰ ਨੂੰ ਸ਼ੁਰੂ ਕਰਨ ਦੀ ਆਗਿਆ ਲੈ ਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਅਤੇ ਕਿਹਾ ਕਿ ਅਜਿਹੇ ਜੌਬ ਫੇਅਰ ਵਿਦਿਆਰਥੀਆਂ ਨੂੰ ਉਦਯੋਗਿਕ ਦੁਨੀਆ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ ਲਈ ਸਹੀ ਦਿਸ਼ਾ ਚੁਣਨ ਵਿਚ ਮਦਦ ਕਰਦੇ ਹਨ | ਉਨ੍ਹਾਂ ਨੇ ਕਿਹਾ ਯੂਨੀਵਰਸਿਟੀ ਹਮੇਸ਼ਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਡਾ. ਜਗਤੇਸ਼ਵਰ ਸਿੰਘ ਤੇ ਹਰਮਿੰਦਰ ਸਿੰਘ (ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ) ਨੇ ਦੱਸਿਆ ਕਿ ਮੈਗਾ ਜੌਬ ਫੇਅਰ ਵਿਚ 600 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 30 ਤੋਂ ਵੱਧ ਪ੍ਰਸਿੱਧ ਕੰਪਨੀਆਂ ਵਲੋਂ 120 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਤੇ ਜੁਆਇੰਨ ਲੇਟਰ ਦਿੱਤੇ ਗਏ, ਜਿਨ੍ਹਾਂ ਨੂੰ 8 ਲੱਖ ਰੁਪਏ ਸਾਲਾਨਾ ਤੱਕ ਦੇ ਪੈਕੇਜ ਆਫਰ ਕੀਤਾ | ਇਸ ਤੋਂ ਇਲਾਵਾ, ਤਿੰਨ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਪ੍ਰਤਿਨਿਧੀਆਂ ਨੇ ਵੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਰਜਿੰਦਰ ਕੁਮਾਰ (ਰਜਿਸਟਰਾਰ), ਰੂਪ ਸਿੰਘ (ਡਿਪਟੀ ਰਜਿਸਟਰਾਰ) ਵੱਖ ਵੱਖ ਵਿਭਾਗਾਂ ਦੇ ਡੀਨ ਡਾ. ਗੁਰਮਾਣਿਕ ਕੌਰ (ਡਿਪਟੀ ਡੀਨ ਅਕਾਦਮਿਕਸ), ਡਾ. ਜਗਦੀਪ ਕੌਰ (ਡੀਨ ਯੂ. ਆਈ. ਈ. ਟੀ.), ਡਾ. ਪੂਜਾ ਬਾਲੀ (ਡੀਨ ਯੂ. ਆਈ. ਐਲ.) ਡਾ. ਨੀਸ਼ਾ (ਆਰ. ਐਂਡ ਡੀ. ਡਾਇਰੈਕਟਰ), ਡਾ. ਅਨੀਲ ਕੁਮਾਰ (ਆਈ. ਕਿਊ. ਏ. ਸੀ.), ਡਾ. ਜਗਤੇਸ਼ਵਰ ਸਿੰਘ (ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ), ਡਾ. ਅਮਰਿੰਦਰ ਸਿੰਘ (ਡੀਨ ਐਲੂਮਨਾਈਜ), ਡਾ. ਕੁਲਵੀਰ ਸਿੰਘ (ਡੀਨ ਯੂ. ਆਈ. ਏ.), ਡਾ. ਅਮਰਜੀਤ ਸਿੰਘ (ਡੀਨ.ਯੂ.ਆਈ.ਈ), ਡਾ. ਮਨਦੀਪ ਸਿੰਘ (ਡੀਨ ਯੂ. ਆਈ. ਐੱਚ.), ਡਾ. ਸਵੇਤਾ ਸਿੰਘ (ਡੀਨ ਯੂ. ਆਈ. ਏ. ਐੱਚ. ਐੱਸ.) ਮੁਖੀ ਤੇ ਪ੍ਰੋਫ਼ੈਸਰ ਵੀ ਹਾਜ਼ਰ ਸਨ |