16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨੰਬਰ ਪਲੇਟ ਬਦਲ ਕੇ ਚੋਰੀਸ਼ੁਦਾ ਵਾਹਨ ਵੇਚਣ ਵਾਲਾ ਗਰੋਹ ਬੇਨਕਾਬ, ਦੋ ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਮਕਸੂਦਾਂ 18 ਅਪ੍ਰੈਲ (ਸੌਰਵ ਮਹਿਤਾ)-ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਬੁਲੰਦਪੁਰ ਰੋਡ 'ਤੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਕੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਮੁਤਾਬਿਕ ਦੋਵੇਂ ਦੋਸ਼ੀ ਮੋਟਰਸਾਈਕਲਾਂ ਦੀ ਅਸਲੀ ਨੰਬਰ ਪਲੇਟ ਹਟਾ ਕੇ ਜਾਅਲੀ ਨੰਬਰ ਪਲੇਟ ਲਗਾ ਕੇ ਉਨ੍ਹਾਂ ਨੂੰ ਵੇਚਣ ਦੀ ਤਿਆਰੀ ਵਿੱਚ ਸਨ ਅਤੇ ਇਲਾਕੇ ਵਿਚ ਗਾਹਕ ਦੀ ਭਾਲ ਕਰ ਰਹੇ ਸਨ | ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਟਰਾਂਸਪੋਰਟ ਨਗਰ ਚੌਕ 'ਤੇ ਵਾਹਨਾਂ ਦੀ ਚੈਕਿੰਗ ਲਈ ਨਾਕਾਬੰਦੀ ਕਰ ਰਹੀ ਸੀ | ਇਸ ਦੌਰਾਨ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਦੋ ਨੌਜਵਾਨ ਚੋਰੀਸ਼ੁਦਾ ਮੋਟਰਸਾਈਕਲ 'ਤੇ ਜਾਲੀ ਨੰਬਰ ਪਲੇਟ ਲਗਾ ਕੇ ਬੁਲੰਦਪੁਰ ਰੋਡ 'ਤੇ ਵੇਚਣ ਲਈ ਘੁੰਮ ਰਹੇ ਹਨ | ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਬੁਲੰਦਪੁਰ ਰੋਡ 'ਤੇ ਵੀ ਨਾਕਾਬੰਦੀ ਕਰ ਦਿੱਤੀ | ਕੁਝ ਸਮੇਂ ਬਾਅਦ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਵੇਖੇ ਗਏ, ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤੇ ਕਾਬੂ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣੀ ਪਛਾਣ ਪ੍ਰਦੀਪ ਉਰਫ਼ ਨੋਨੀ ਪੁੱਤਰ ਰਮੇਸ਼ ਕੁਮਾਰ ਵਾਸੀ ਕਪੂਰਥਲਾ ਤੇ ਜਸਵੀਰ ਸਿੰਘ ਉਰਫ਼ ਜੱਸਾ ਪੁੱਤਰ ਦਵਿੰਦਰ ਸਿੰਘ ਵਾਸੀ ਪਤਾਰਾ ਵਜੋਂ ਦੱਸੀ | ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਪਹਿਲਾਂ ਵੀ ਚੋਰੀ ਤੇ ਸਨੇਚਿੰਗ ਦੇ ਕਈ ਮਾਮਲਿਆਂ ਵਿਚ ਸ਼ਾਮਿਲ ਰਹੇ ਹਨ | ਪੁਲਿਸ ਨੇ ਦੋਵੇਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ | ਰਿਮਾਂਡ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਮੁਤਾਬਿਕ ਹੋਰ ਵੀ ਚੋਰੀਸ਼ੁਦਾ ਵਾਹਨਾਂ ਦੀ ਬਰਾਮਦੀ ਹੋਣ ਦੀ ਸੰਭਾਵਨਾ ਹੈ ਤੇ ਇਸ ਸੰਬੰਧੀ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਲਾ ਸੰਘਿਆਂ ਰੋਡ 'ਤੇ ਲੱਗੀ ਅੱਗ ਦੀ ਭੇਟ ਚੜ੍ਹੀਆਂ 20 ਝੁੱਗੀਆਂ ਅਗਲੀ ਖ਼ਬਰ ਹਜ਼ਾਰਾ ਸਮੇਤ ਲਾਗਲੇ ਪਿੰਡਾਂ 'ਚ ਸ਼ਾਮ 7 ਵਜੇ ਤੋਂ ਲੈ ਕੇ ਰਾਤ ਢਾਈ ਵਜੇ ਤੱਕ ਰੋਜ਼ਾਨਾ ਲੱਗ ਰਿਹਾ ਬਿਜਲੀ ਕੱਟ
Ad Position 24