ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੇ ਦਿਨ ਜੰਝ ਘਰ ਤੇ ਯੋਗ ਕੇਂਦਰ ਨੇੜੇ ਸ਼ਹੀਦ ਭਗਤ ਸਿੰਘ ਚੌਕ ਲੋਹੀਆਂ ਦੇ ਵਿਹੜੇ ਵਿਚ ਸ਼ਹਿਰ ਤੇ ਇਲਾਕੇ ਦੇ ਯੋਗ ਸਾਧਕਾਂ ਨੇ ਇੱਕ ਸੰਗੀਤਮਈ ਯੋਗ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ | ਜਿਸ 'ਚ ਸ਼ਾਹਕੋਟ ਤੋਂ ਵਿਸ਼ੇਸ਼ ਯੋਗ ਟਰੇਨਰ ਸ. ਬਖਸ਼ੀਸ਼ ਸਿੰਘ ਮਠਾੜੂ ਤੇ ਉਨ੍ਹਾਂ ਦੀ ਟੀਮ ਨੇ ਯੋਗ ਕੇਂਦਰ ਵਿਖੇ ਇਕੱਠੇ ਹੋਏ ਵੱਡੀ ਗਿਣਤੀ ਵਿਚ ਯੋਗ ਸਾਧਕਾਂ ਨੂੰ ਸੰਗੀਤ ਦੀਆਂ ਵੱਖ-ਵੱਖ ਸੁਰੀਲੀਆਂ ਤੇ ਮਨੋਰੰਜਕ ਧੁਨਾਂ ਦੇ ਨਾਲ ਯੋਗ ਅਭਿਆਸ ਕਰਵਾਇਆ | ਇਸ ਪ੍ਰੋਗਰਾਮ ਵਿਚ ਜੰਝ ਘਰ ਤੇ ਯੋਗ ਕੇਂਦਰ ਲੋਹੀਆਂ, ਜਿੰਮ ਐਂਡ ਯੋਗ ਭਵਨ ਲੋਹੀਆਂ ਤੇ ਸਾਂਝੀ ਸੱਥ ਯੋਗ ਕੇਂਦਰ ਲੋਹੀਆਂ ਸਮੇਤ ਬਾਹਰਲੇ ਪਿੰਡਾਂ ਦੇ ਪੁਰਸ਼ ਤੇ ਅÏਰਤ ਯੋਗ ਸਾਧਕਾਂ ਨੇ ਹਿੱਸਾ ਲਿਆ | ਇਸ ਮੌਕੇ ਅਨਮੋਲ ਯੋਗ ਸੰਸਥਾ (ਰਜਿ:) ਲੋਹੀਆਂ ਖਾਸ ਤੇ ਮਹਿਲਾ ਪਤੰਜਲੀ ਯੋਗ ਸੰਮਤੀ ਲੋਹੀਆਂ ਵਲੋਂ ਸਰਦਾਰ ਬਖਸ਼ੀਸ਼ ਸਿੰਘ ਮਠਾੜੂ ਅਤੇ ਉਹਨਾਂ ਦੀ ਟੀਮ ਦਾ ਸਨਮਾਨ ਕੀਤਾ | ਇਸ ਮÏਕੇ ਯੋਗ ਅਚਾਰੀਆ ਧਰਮਪਾਲ ਸਰਪ੍ਰਸਤ, ਡਾ. ਵਰਿੰਦਰ ਸ਼ਰਮਾ ਪ੍ਰਧਾਨ, ਭਾਰਤੀ ਖੇੜਾ ਪ੍ਰਧਾਨ ਮਹਿਲਾ ਪਤੰਜਲੀ, ਮੈਡਮ ਇੰਦੂ ਛਾਬੜਾ, ਹਰਭਜਨ ਸਿੰਘ, ਸੰਦੀਪ ਸ਼ਰਮਾ, ਪ੍ਰਦੀਪ ਮਹਿਤਾ, ਬਿੱਕਰ ਸਿੰਘ ਸ਼ਤਾਬਗੜ੍ਹ, ਡਾ. ਜਗਤਾਰ ਸਿੰਘ ਚੰਦੀ, ਡਾ. ਜਸਵੰਤ ਸਿੰਘ ਚੰਦੀ, ਹਰਮਨ, ਪ੍ਰਸ਼ੋਤਮ ਗੁੱਪਤਾ, ਸੁਭਾਸ਼ ਸ਼ਰਮਾ, ਸੁਖਵਿੰਦਰ ਸਿੰਘ, ਪਿ੍ੰਸੀਪਲ ਕਰਮ ਚੰਦ ਸ਼ਰਮਾ, ਮਾਸਟਰ ਸੁਭਾਸ਼ ਬਹਿਲ, ਵੰਦਨਾ ਸ਼ਰਮਾ, ਜਸਵੀਰ ਕÏਰ, ਕਮਲਜੀਤ ਕÏਰ, ਮਨਪ੍ਰੀਤ ਕÏਰ, ਗਗਨਦੀਪ ਕÏਰ ਅਤੇ ਹੋਰ ਯੋਗ ਸਾਧਕ ਵੀ ਹਾਜ਼ਰ ਸਨ |