ਜਲੰਧਰ, 20 ਅਪ੍ਰੈਲ (ਡਾ.ਜਤਿੰਦਰ ਸਾਬੀ)- ਨੈਸ਼ਨਲ ਸਕੂਲ ਗੇਮਜ ਕ੍ਰਿਕਟ ਅੰਡਰ 17 ਸਾਲ ਲੜਕੀਆਂ ਦੇ ਵਰਗ ਦਾ ਕੋਚਿੰਗ ਕੈਂਪ ਜੋ ਮੁਹਾਲੀ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੋਚਿੰਗ ਕੈਂਪ 'ਚ ਜਲੰਧਰ ਦੀਆਂ ਤਿੰਨ ਕ੍ਰਿਕਟ ਖਿਡਾਰਨਾਂ ਦੀ ਚੋਣ ਇਸ ਕੋਚਿੰਗ ਕੈਂਪ ਲਈ ਹੋਈ ਹੈ | ਇਹ ਜਾਣਕਾਰੀ ਖਿਡਾਰਨਾਂ ਦੀ ਕੋਚ ਸ਼ਰਨਦੀਪ ਕੌਰ ਡੀ.ਪੀ.ਈ. ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਨੇ ਦਿੰਦੇ ਹੋਏ ਦੱਸਿਆ ਕਿ ਇਹ ਤਿੰਨੋ ਖਿਡਾਰਨਾਂ ਜੇ.ਡੀ.ਸੀ.ਏ ਦੇ ਕੋਚਿੰਗ ਸੈਂਟਰ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਉਨ੍ਹਾਂ ਦੀ ਕੋਚਿੰਗ ਹੇਠ ਪ੍ਰੈਕਟਿਸ ਕਰਦੀਆਂ ਹਨ | ਕ੍ਰਿਕਟ ਕੋਚ ਸ਼ਰਨਦੀਪ ਕੌਰ ਨੇ ਦੱਸਿਆ ਕਿ ਆਰਤੀ ਸ਼ਰਮਾਂ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ, ਰੀਤਕਾ ਪੀ.ਐਮਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਦਾਨਿਸ਼ਮੰਦਾ ਜਲੰਧਰ ਤੇ ਵਨੀਸ਼ਾ ਝੰਮਟ ਗੁਰੂ ਅੰਗਦ ਦੇਵ ਪਬਲਿਕ ਸਕੂਲ ਜਲੰਧਰ ਦੀ ਚੋਣ ਇਸ ਕੋਚਿੰਗ ਕੈਂਪ ਲਈ ਹੋਈ ਹੈ | ਨੈਸ਼ਨਲ ਸਕੂਲ ਗੇਮਜ ਦੇ ਕੋਚਿੰਗ ਕੈਂਪ 'ਚ ਚੁਣੀਆਂ ਗਈਆਂ 3 ਕ੍ਰਿਕਟ ਖਿਡਾਰਨਾਂ ਤੇ ਕੋਚ ਸ਼ਰਨਦੀਪ ਕੌਰ ਨੂੰ ਜੇ.ਡੀ.ਸੀ.ਏ ਦੇ ਅਹੁਦੇਦਾਰਾਂ ਤੇ ਜਿਲ੍ਹਾ ਜਲੰਧਰ ਸਕੂਲ ਸਿੱਖਿਆ ਵਿਭਾਗ ਤੇ ਜਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰਾਂ ਨੇ ਵਧਾਈ ਦਿੱਤੀ |