ਜਲੰਧਰ, 20 ਅਪ੍ਰੈਲ (ਸ਼ਿਵ)- ਨਗਰ ਨਿਗਮ ਜਲੰਧਰ ਵਲੋਂ ਜ਼ੋਨ ਨੰ. 2 ਦੇ ਇਲਾਕਿਆਂ ਗੋਬਿੰਦ ਨਗਰ, ਸੋਡਲ ਨਗਰ ਅਤੇ ਦੋਆਬਾ ਚੌਕ 'ਚ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਬਕਾਇਆ ਰਕਮ ਦੀ ਵਸੂਲੀ ਲਈ ਖ਼ਾਸ ਚਲਾਈ ਗਈ ਮੁਹਿੰਮ ਦੌਰਾਨ 4 ਕਨੈੱਕਸ਼ਨ ਕੱਟੇ ਗਏ | ਇਸ ਕਾਰਵਾਈ ਦੌਰਾਨ ਕੁੱਲ 1.15 ਲੱਖ ਰੁਪਏ ਦੀ ਰਕਮ ਵਸੂਲ ਕੀਤੀ ਗਈ | ਜਿਨ੍ਹਾਂ ਖਪਤਕਾਰਾਂ ਨੇ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਦੇ ਪਾਣੀ ਅਤੇ ਸੀਵਰੇਜ ਕਨੈੱਕਸ਼ਨ ਕੱਟ ਦਿੱਤੇ ਗਏ | ਨਗਰ ਨਿਗਮ ਨੇ ਸਾਰੇ ਸ਼ਹਿਰੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਰਵਾਈ ਤੋਂ ਬਚਣ ਲਈ ਸਮੇਂ ਸਿਰ ਬਿੱਲਾਂ ਦੀ ਅਦਾਇਗੀ ਕਰਨੀ ਚਾਹੀਦੀ ਹੈ | ਕਾਰਵਾਈ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਦੀ ਹਦਾਇਤ 'ਤੇ ਅਸ਼ਵਨੀ ਗਿੱਲ, ਸੁਪਰਡੈਂਟ ਹਰਪ੍ਰੀਤ ਵਾਲੀਆ ਦੀ ਅਗਵਾਈ ਵਿਚ ਕੀਤੀ ਗਈ ਤੇ ਇਸ ਮੌਕੇ ਸਟਾਫ਼ ਮੈਂਬਰਾਂ ਵਿਚ ਅਨਵਰ, ਨਵੀਨ, ਮੁਕੇਸ਼ ਅਤੇ ਅਨਿਲ ਵੀ ਸ਼ਾਮਿਲ ਸਨ |