ਜਲੰਧਰ, 22 ਅਪ੍ਰੈਲ (ਸ਼ਿਵ)-ਨਗਰ ਨਿਗਮ ਦੇ ਕੰਮਾਂ ਨੂੰ ਤੇਜ਼ੀ ਲਿਆਉਣ ਲਈ ਠੇਕੇਦਾਰ ਸਤਪਾਲ ਗਿੱਲ ਵਲੋਂ ਅੱਜ ਨਵੇਂ ਦਸ ਟਰੈਕਟਰ ਟਰਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ | ਸਤਪਾਲ ਗਿੱਲ ਦਾ ਗੁਰੂ ਰਵਿਦਾਸ ਚੌਂਕ ਨੇੜੇ ਦਫਤਰ ਹੈ ਜਿੱਥੇ ਕਿ 'ਆਪ' ਦੇ ਕੌਂਸਲਰ ਹਿਤੇਸ਼ ਗਰੇਵਾਲ ਵਲੋਂ ਉਦਘਾਟਨ ਕਰਕੇ ਨਵੀਂ ਮਸ਼ੀਨਰੀ ਨੂੰ ਕੰਮ ਲਈ ਰਵਾਨਾ ਕੀਤਾ ਗਿਆ | ਸਤਪਾਲ ਗਿੱਲ ਨੇ ਦੱਸਿਆ ਕਿ ਮੇਅਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਆਦੇਸ਼ਾਂ ਨਾਲ ਅਲੱਗ-ਅਲੱਗ ਵਾਰਡਾਂ ਵਿਚ ਕੰਮ ਕਰਵਾਉਣ ਲਈ ਇਹ ਮਸ਼ੀਨਰੀ ਭੇਜੀ ਜਾ ਰਹੀ ਹੈ | ਵਾਰਡਾਂ ਵਿਚ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕੌਂਸਲਰ ਹਿਤੇਸ਼ ਗਰੇਵਾਲ, ਕਰਨ ਗਿੱਲ, ਪੰਚਮ ਗਿੱਲ ਤੇ ਹੋਰ ਹਾਜ਼ਰ ਸਨ |