22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰਸ਼ਾਸਨ ਵਲੋਂ ਉਦਯੋਗਿਕ ਨੀਤੀ ਤਹਿਤ 1.85 ਕਰੋੜ ਦੇ ਇੰਸੈਟਿਵ ਨੂੰ ਪ੍ਰਵਾਨਗੀ

Ad Position 21
No active advertisement
ਅਜੀਤ ਡੈਸਕ 23-04-2026
ਜਲੰਧਰ, 22 ਅਪ੍ਰੈਲ (ਜਤਿੰਦਰ ਪੰਮੀ)- ਸਥਾਨਕ ਉਦਯੋਗ ਨੂੰ ਹੁਲਾਰਾ ਦੇਣ ਲਈ ਅਹਿਮ ਕਦਮ ਚੁਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਤਹਿਤ 12 ਉਦਯੋਗਾਂ ਲਈ 1.85 ਕਰੋੜ ਰੁਪਏ ਦੇ ਇੰਸੈਟਿਵ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਸ ਨਾਲ ਖੇਤਰ ਦੇ ਉਦਯੋਗਾਂ ਨੂੰ ਮਹੱਤਵਪੂਰਨ ਵਿੱਤੀ ਰਾਹਤ ਮਿਲੇਗੀ | ਡਿਪਟੀ ਕਮਿਸਨਰ ਵਰਜੀਤ ਵਾਲੀਆ ਨੇ ਇਹ ਪ੍ਰਵਾਨਗੀਆਂ ਜ਼ਿਲ੍ਹਾ ਪੱਧਰੀ ਇੰਡਸਟਰੀਅਲ ਐਂਡ ਬਿਜਨੈਸ ਡਿਵੈਲਪਮੈਂਟ ਪਾਲਿਸੀ (ਆਈ.ਬੀ.ਡੀ.ਪੀ.) ਦੀ ਮੀਟਿੰਗ ਦੌਰਾਨ ਦਿੱਤੀਆਂ | ਦੱਸਣਯੋਗ ਹੈ ਕਿ ਇੰਸੈਟਿਵ ਵਿੱਚ ਜੀ.ਐੱਸ.ਟੀ. ਰੀਇੰਬਰਸਮੈਂਟ, ਈ.ਡੀ.ਸੀ. ਛੋਟ, ਸੀ.ਜੀ.ਟੀ.ਐੱਮ.ਐੱਸ.ਈ. ਫੀਸ ਰੀਇੰਬਰਸਮੈਂਟ, ਸਟੈਂਪ ਡਿਊਟੀ ਰੀਇੰਬਰਸਮੈਂਟ, ਮਾਲ ਢੁਆਈ ਸਹਾਇਤਾ ਅਤੇ ਕੈਪੀਟਲ ਸਬਸਿਡੀ ਵਰਗੇ ਲਾਭ ਸ਼ਾਮਿਲ ਹਨ | ਮੀਟਿੰਗ ਦੌਰਾਨ ਪ੍ਰਮੁੱਖ ਉਦਯੋਗਿਕ ਮੁੱਦਿਆਂ ਦੀ ਸਮੀਖਿਆ ਕਰਦਿਆਂ ਡੀ.ਸੀ. ਵਾਲੀਆ ਨੇ ਅਧਿਕਾਰੀਆਂ ਨੂੰ ਵੱਖ-ਵੱਖ ਉਦਯੋਗਿਕ ਖੇਤਰਾਂ ਦੇ ਦੌਰੇ ਕਰਨ ਅਤੇ ਇੰਡਸਟਰੀ ਦੇ ਨੁਮਾਇੰਦਿਆਂ ਦੇ ਤਾਲਮੇਲ ਨਾਲ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜ਼ਿਲ੍ਹੇ ਅੰਦਰ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਹੋਵੇਗਾ ਤੇ ਕਾਰੋਬਾਰ ਕਰਨ 'ਚ ਆਸਾਨੀ ਵਧੇਗੀ | ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਈ ਇਕਾਈਆਂ ਨੇ ਪਹਿਲਾਂ ਹੀ ਜਲੰਧਰ ਵਿੱਚ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਕੇ ਕਾਫੀ ਨਿਵੇਸ਼ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ 'ਡੀ-ਸਿਲਟਿੰਗ' ਦੀ ਆੜ 'ਚ 'ਆਪ' ਆਗੂਆਂ ਨੂੰ ਮਾਈਨਿੰਗ ਦੀ ਖੁੱਲ੍ਹ ਦਿੱਤੀ- ਜਥੇਦਾਰ ਵਡਾਲਾ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ 'ਚ ਮਨਾਇਆ ਧਰਤੀ ਦਿਵਸ
Ad Position 24