ਗੁਰਾਇਆ, 22 ਅਪ੍ਰੈਲ (ਬਲਵਿੰਦਰ ਸਿੰਘ)-ਸੇਵਾ ਮੁਕਤ ਪਿ੍ੰਸੀਪਲ ਬਹਾਦਰ ਸਿੰਘ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ | ਉਹ ਪਿਛਲੇ ਕੁੱਝ ਸਾਲਾਂ ਤੋਂ ਬਿਮਾਰ ਸਨ ਅਤੇ ਅਮਰੀਕਾ 'ਚ ਰਹਿ ਰਹੇ ਸਨ | ਕੁੱਝ ਹੀ ਦਿਨ ਪਹਿਲਾਂ ਉਹ ਆਪਣੀ ਪਤਨੀ ਅਤੇ ਲੜਕੇ ਸਮੇਤ ਆਪਣੇ ਪਿੰਡ ਜੱਜਾ ਕਲਾਂ ਆਏ ਸਨ | ਉਨ੍ਹਾਂ ਦੀ ਅਚਨਚੇਤ ਮੌਤ ਦੇ ਇਲਾਕੇ ਦੀਆਂ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸਿੱਖਿਆ ਦੇ ਖੇਤਰ 'ਚ ਉਨ੍ਹਾਂ ਗੁਰੂ ਹਰਿਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਚ ਆਪਣੀਆਂ ਬਤੌਰ ਪਿ੍ੰਸੀਪਲ ਸੇਵਾਵਾਂ ਦਿੱਤੀਆਂ | ਅੰਤਿਮ ਸਸਕਾਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ ਤੇ ਕੀਤਾ ਜਾਵੇਗਾ |