19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਿਤਿਨ ਕੋਹਲੀ ਨੇ ਅਮਰ ਬਾਗ ਸ਼ਮਸ਼ਾਨ ਭੂਮੀ ਦੇ ਸੁੰਦਰੀਕਰਨ ਦਾ ਰੁਕਿਆ ਕੰਮ ਕਰਵਾਇਆ ਸ਼ੁਰੂ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)-ਵਾਰਡ ਨੰਬਰ 19 'ਚ ਪੈਂਦੇ ਲਾਡੋਵਾਲੀ ਰੋਡ ਵਿਖੇ ਬੀ. ਐਸ. ਐਫ. ਚੌਕ ਨੇੜੇ ਸਥਿਤ ਅਮਰ ਬਾਗ ਸ਼ਮਸ਼ਾਨ ਭੂਮੀ ਵਿਚ ਕਈ ਸਾਲਾਂ ਤੋਂ ਰੁਕੇ ਪਏ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਨਾਲ ਸ਼ੁਰੂ ਹੋ ਗਏ ਹਨ | ਇਸ ਸੰਬੰਧੀ ਨਿਤਿਨ ਕੋਹਲੀ ਨੇ ਕਿਹਾ ਕਿ ਇਲਾਕਾ ਵਾਸੀਆਂ ਤੇ ਸ਼ਮਸ਼ਾਨ ਭੂਮੀ ਕਮੇਟੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ, ਇੱਥੇ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਤਹਿਤ ਨਵਾਂ ਫਰਸ਼, ਨਵੇਂ ਕੁੰਡ ਬਣਾਉਣ ਤੋਂ ਇਲਾਵਾ ਸ਼ੈੱਡ, ਉਚਿਤ ਰੋਸ਼ਨੀ ਲਈ ਲਾਈਟਾਂ ਅਤੇ ਮੇਨ ਗੇਟ ਵੀ ਨਵਾਂ ਬਣਾਇਆ ਜਾ ਰਿਹਾ ਹੈ, ਤਾਂ ਜੋ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸ ਤੋਂ ਇਲਾਵਾ ਸ਼ਮਸ਼ਾਨ ਭੂਮੀ ਵਲ ਜਾਣ ਵਾਲਾ ਰਸਤਾ ਚੌੜਾ ਕਰਨ ਦਾ ਕੰਮ ਵੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਪੀਏਪੀ ਨਾਲ ਲੱਗਦੀ ਕੰਧ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ | ਪਹਿਲਾਂ ਮੀਂਹ ਜਾਂ ਤੇਜ਼ ਹਵਾਵਾਂ ਦੌਰਾਨ ਇਸ ਕੰਧ ਦੇ ਨਾਲ ਲੱਗਦੀ ਮਿੱਟੀ ਰਸਤੇ 'ਤੇ ਆ ਜਾਂਦੀ ਸੀ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਅਮਰ ਬਾਗ ਸ਼ਮਸ਼ਾਨ ਭੂਮੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਅਜੇ ਤੇ ਕਮੇਟੀ ਵਲੋਂ ਇਸ ਕੰਮ ਲਈ ਨਿਤਿਨ ਕੋਹਲੀ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੋ ਕੰਮ ਅੱਜ ਤੱਕ ਕੋਈ ਵੀ ਨਹੀਂ ਕਰਵਾ ਸਕਿਆ, ਉਹ ਹੁਣ ਸੰਭਵ ਬਣਿਆ ਹੈ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਇਹ ਮਸਲਾ ਹਰ ਪਾਰਟੀ ਦੇ ਨੁਮਾਇੰਦਿਆਂ ਅੱਗੇ ਰੱਖਿਆ ਗਿਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਸਖ਼ਤ ਕਾਰਵਾਈ, ਨਾਜਾਇਜ਼ ਉਸਾਰੀ ਢਾਹੀ ਅਗਲੀ ਖ਼ਬਰ ਨਗਰ ਨਿਗਮ ਪ੍ਰਸ਼ਾਸਨ ਤੇ ਯੂਨੀਅਨ ਆਗੂਆਂ ਵਿਚਕਾਰ ਚਲਦੀ ਰਹੀ ਗੱਲਬਾਤ
Ad Position 24