13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਸੰਕਟ ਕਾਰਨ ਕਈ ਇਲਾਕਿਆਂ 'ਚ ਪਾਣੀ ਨੂੰ ਲੈ ਕੇ ਪ੍ਰੇਸ਼ਾਨ ਹੋਏ ਲੋਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜਲੰਧਰ, 25 ਅਪ੍ਰੈਲ (ਸ਼ਿਵ)-ਇਸ ਬਾਰ ਕਹਿਰ ਦੀ ਪੈ ਰਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ, ਜਿਸ ਕਰਕੇ ਬਿਜਲੀ ਸੰਕਟ ਚੱਲ ਰਿਹਾ ਹੈ ਸਗੋਂ ਲੰਬੇ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਦੇਖਦੇ ਹੋਏ ਲੋਕਾਂ ਨੇ ਪਾਣੀ ਦਾ ਭੰਡਾਰਨ ਕਰਨ ਅਤੇ ਇਸ ਨੂੰ ਬਚਾਉਣ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਮੁਹੱਲਿਆਂ ਵਿਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉਥੇ ਲੋਕ ਪਾਣੀ ਦਾ ਭੰਡਾਰ ਕਰ ਰਹੇ ਹਨ ਕਿਉਂਕਿ ਸਰਕਾਰੀ ਟੂਟੀਆਂ ਵਿਚੋਂ ਪਾਣੀ ਆਉਣ ਦਾ ਸਮਾਂ ਹੁੰਦਾ ਹੈ | ਗਰਮੀਆਂ 'ਚ ਪਾਣੀ ਦੀ ਸਪਲਾਈ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ | ਨਿਗਮ ਵਲੋਂ ਬਿਜਲੀ ਕੱਟਾਂ ਨੂੰ ਦੇਖਦੇ ਹੋਏ ਚਾਹੇ ਸਵੇਰੇ ਸ਼ਾਮ ਪਾਣੀ ਸਪਲਾਈ ਵਿਚ 1-1 ਘੰਟੇ ਦਾ ਵਾਧਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਕਈ ਇਲਾਕਿਆਂ 'ਚ ਜਦੋਂ ਦੇਰ ਰਾਤ ਕੱਟ ਲਗਾ ਤਾਂ ਕਈ ਇਲਾਕਿਆਂ ਵਿਚ 5 ਵਜੇ ਤੋਂ ਬਾਅਦ ਜਾ ਕੇ ਬਿਜਲੀ ਸਪਲਾਈ ਨਹੀਂ ਆਈ ਸੀ, ਜਿਸ ਕਰਕੇ ਲੋਕਾਂ ਨੂੰ ਪਾਣੀ ਲਈ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਿਗਮ ਨੇ ਸ਼ਹਿਰ ਵਿਚ ਜਿਹੜੇ ਬੰਦ ਹੋਏ ਟਿਊਬਵੈੱਲਾਂ ਦੀ ਜਗਾ 35 ਟਿਊਬਵੈੱਲਾਂ ਦੀਆਂ ਸ਼ੁਰੂਆਤ ਕਰਨੀ ਸੀ, ਉਨ੍ਹਾਂ 'ਚ 4 ਦੇ ਕਰੀਬ ਟਿਊਬਵੈੱਲਾਂ ਨੂੰ ਪਾਣੀ ਦੇ ਕੁਨੈਕਸ਼ਨ ਮਿਲ ਗਏ ਸਨ | ਟਿਊਬਵੈੱਲਾਂ ਦੀ ਸੰਭਾਲ ਕਰਨ ਦੇ ਕੰਮ ਕਰਨ ਵਾਲੇ ਇਕ ਠੇਕੇਦਾਰ ਦਾ ਕਹਿਣਾ ਸੀ ਕਿ ਹਰ ਸਾਲ ਗਰਮੀ ਕਾਰਨ ਤੇ 15 ਸਾਲ ਪੁਰਾਣੇ ਟਿਊਬਵੈੱਲਾਂ 'ਚੋਂ ਪਾਣੀ ਦੇ ਨਾਲ ਰੇਤ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਟਿਊਬਵੈੱਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ | ਸਾਲ ਵਿਚ ਇਸ ਤਰਾਂ ਦੇ ਕਰੀਬ 10 ਫ਼ੀਸਦੀ ਟਿਊਬਵੈੱਲਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਕਰਕੇ ਨਵੇਂ ਟਿਊਬਵੈੱਲ ਲਗਾਉਣੇ ਪੈਂਦੇ ਹਨ | ਇਨ੍ਹਾਂ ਦਿਨਾਂ 'ਚ ਕਈ ਇਲਾਕਿਆਂ ਵਿਚ ਪਾਣੀ ਕਮੀ ਦੇਖੀ ਜਾ ਸਕਦੀ ਹੈ |


Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਕੋਲ ਪੁੱਜਾ ਇਮਾਰਤ ਬਣਾਉਣ ਦੇ ਨਿਯਮਾਂ 'ਚ ਸੋਧ ਕਰਵਾਉਣ ਦਾ ਮੁੱਦਾ <br/> ਅਗਲੀ ਖ਼ਬਰ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਨਸ਼ਾ ਦੱਸਿਆ ਜਾ ਰਿਹੈ ਕਾਰਨ <br/>
Ad Position 24