06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 27-04-2026
ਲੋਹੀਆਂ ਖਾਸ, 26 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮਾੜੇ ਅਨਸਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ ਇਕ ਨੌਜਵਾਨ ਨੂੰ 47 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਲੋਹੀਆਂ ਪੁਲਿਸ ਦੇ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਏ. ਐੱਸ. ਆਈ. ਅੰਗਰੇਜ ਸਿੰਘ ਸਮੇਤ ਪੁਲਿਸ ਟੀਮ ਥਾਣੇ ਤੋਂ ਸੁਲਤਾਨਪੁਰ ਫਾਟਕ ਚੌਕ ਲੋਹੀਆਂ ਵੱਲ ਨੂੰ ਜਾ ਰਹੇ ਸਨ, ਕਿ ਟੀ-ਪੁਆਇੰਟ ਲੋਹੀਆਂ ਨੇੜੇ ਸਾਹਮਣੇ ਤੋਂ ਇਕ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ, ਨੇ ਪੁਲਿਸ ਟੀਮ ਨੂੰ ਦੇਖ ਕੇ ਪਿੱਛਲੇ ਪਾਸੇ ਨੂੰ ਮੁੜ ਤੁਰਿਆ | ਇਸ 'ਤੇ ਏ. ਐੱਸ. ਆਈ. ਅੰਗਰੇਜ ਸਿੰਘ ਅਤੇ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਸਹਿਮਤੀ ਨਾਲ ਤਲਾਸ਼ੀ ਲੈਣੀ ਆਰੰਭ ਕਰ ਦਿੱਤੀ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਦੀ ਪਹਿਚਾਣ ਮੋਹਨ ਗਰੋਵਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਪਿੰਡ ਵਾੜਾ ਬੁੱਧ ਸਿੰਘ, ਥਾਣਾ ਲੋਹੀਆਂ ਖਾਸ (ਜਲੰਧਰ) ਵਜੋਂ ਹੋਈ ਹੈ ਅਤੇ ਉਸ ਕੋਲੋਂ ਇਕ ਮੋਮੀ ਲਿਫਾਫੇ 'ਚ ਨਸ਼ੀਲੀਆਂ ਗੋਲੀਆਂ ਸਨ, ਜੋ ਗਿਣਨ 'ਤੇ 47 ਗੋਲੀਆਂ ਨਿਕਲੀਆਂ | ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਐਨ. ਡੀ. ਪੀ. ਡੀ. ਐਕਟ ਅਧੀਨ ਧਾਰਾ 42 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਲੋਹੀਆਂ ਪੁਲਿਸ ਦੇ ਮੁੱਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਮੋਹਨ ਗਰੋਵਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਪਿੰਡ ਵਾੜਾ ਬੁੱਧ ਸਿੰਘ ਟੀ-ਪੁਆਇੰਟ ਨੇੜੇ ਇਕ ਕਲੀਨਿਕ ਦੀ ਦੁਕਾਨ ਵੀ ਕਰਦਾ ਹੈ, ਜਿਸ ਦਾ ਨਾਂਅ 'ਓਮ ਕਲੀਨਿਕ' ਰੱਖਿਆ ਹੋਇਆ ਸੀ | ਉਨ੍ਹਾਂ ਕਿਹਾ ਕਿ 'ਨਾਮ ਬੜੇ ਔਰ ਦਰਸ਼ਨ ਛੋਟੇ' ਵਾਂਗ ਨਾਮ ਧਾਰਮਿਕ ਰੱਖਿਆ ਹੋਇਆ, 'ਤੇ ਕੰਮ ਨਸ਼ੀਲੀਆਂ ਗੋਲੀਆਂ ਦੇ ਕਰ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਜਿੰਮਖਾਨਾ ਪ੍ਰੀਮੀਅਰ ਲੀਗ 'ਚ ਹੋਏ ਫਸਵੇਂ ਤੇ ਰੋਮਾਂਚਕ ਮੁਕਾਬਲੇ <br/> ਅਗਲੀ ਖ਼ਬਰ ਜਮਸ਼ੇਰ ਦੇ ਕਾਂਗਰਸੀ ਆਗੂਆਂ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ <br/>
Ad Position 24