05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਡਿਫ਼ੈਂਸ ਕਾਲੋਨੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

Ad Position 21
No active advertisement
ਭਾਈ ਤਰਨਵੀਰ ਸਿੰਘ 'ਰੱਬੀ' ਦੇ ਜਥੇ ਦਾ ਸਨਮਾਨ ਕਰਦੇ ਹੋਏ ਸੁਖਵਿੰਦਰ ਸਿੰਘ, ਜਸਬੀਰ ਸਿੰਘ ਰੰਧਾਵਾ ਅਤੇ ਸੁਲੱਖਣ ਸਿੰਘ ਕੰਗ | ਤਸਵੀਰ : ਮੁਨੀਸ਼ <br/> 28-04-2026
8 ਭਾਈ ਤਰਨਵੀਰ ਸਿੰਘ 'ਰੱਬੀ' ਨੇ ਲਗਾਈ ਗੁਰਬਾਣੀ ਦੀ ਛਹਿਬਰ
8 ਅੱਜ ਹੋਵੇਗਾ ਇਸਤਰੀ ਸਤਿਸੰਗ ਸਮਾਗਮ, ਸ਼ਾਮ ਦੇ ਦੀਵਾਨਾਂ 'ਚ ਭਾਈ ਅਮਨਦੀਪ ਸਿੰਘ (ਸ੍ਰੀ ਹਰਿਮੰਦਰ ਸਾਹਿਬ


ਜਲੰਧਰ, 27 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਾਲੋਨੀ-ਦਸਮੇਸ਼ ਨਗਰ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾ ਰਹੇ ਹਨ | ਇਸ ਤਹਿਤ ਅੱਜ ਸਜਾਏ ਗਏ ਸ਼ਾਮ ਦੇ ਦੀਵਾਨਾਂ ਅੰਦਰ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਤਰਨਵੀਰ ਸਿੰਘ 'ਰੱਬੀ' ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਅਤੇ ਸਰਪ੍ਰਸਤ ਐਡਵੋਕੇਟ ਗੁਰਨਾਮ ਸਿੰਘ ਪੇਲੀਆ ਨੇ ਜਾਣਕਾਰੀ ਦਿੱਤੀ ਕਿ ਸਜਾਏ ਗਏ ਸ਼ਾਮ ਦੇ ਦੀਵਾਨਾਂ ਅੰਦਰ ਭਾਈ ਪਰਮਿੰਦਰ ਸਿੰਘ (ਹੈੱਡ ਗ੍ਰੰਥੀ) ਵਲੋਂ ਸੋਦਰਿ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਭਾਈ ਬਲਵਿੰਦਰ ਸਿੰਘ ਤੇ ਭਾਈ ਜਗਦੇਵ ਸਿੰਘ ਦੇ ਜਥਿਆਂ ਵਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਗਈ | ਉਨ੍ਹਾਂ ਦੱਸਿਆ ਕਿ 28 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ ਦੀਵਾਨ ਸਜਾਏ ਜਾਣਗੇ, ਉਪਰੰਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਸਤਰੀ ਸਤਿਸੰਗ ਸਮਾਗਮ ਹੋਣਗੇ | ਇਨ੍ਹਾਂ ਸਮਾਗਮਾਂ ਅੰਦਰ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ | ਇਸ ਦੌਰਾਨ ਦੁਪਹਿਰ 12 ਵਜੇ ਤੋਂ ਗੁਰੂ ਕਾ ਲੰਗਰ ਨਿਰੰਤਰ ਚੱਲੇਗਾ | ਉਨ੍ਹਾਂ ਦੱਸਿਆ ਕਿ ਸ਼ਾਮ ਦੇ ਦੀਵਾਨਾਂ ਅੰਦਰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਤੇ ਭਾਈ ਇੰਦਰਜੀਤ ਸਿੰਘ 'ਫੱਕਰ' ਪਟਿਆਲੇ ਵਾਲਿਆਂ ਦੇ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ | ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਸਮਾਗਮ 'ਚ ਅਵਤਾਰ ਸਿੰਘ ਵਾਲੀਆ, ਪਿ੍ੰਸ ਸੰਧੂ, ਜਤਿੰਦਰ ਸਿੰਘ ਬਾਹੀਆ, ਸੁਲੱਖਣ ਸਿੰਘ ਕੰਗ, ਇੰਦਰ ਮੋਹਣ ਸਿੰਘ, ਹਰਬਲਬੀਰ ਸਿੰਘ, ਜਸਵਿੰਦਰ ਸਿੰਘ ਲਾਲੀ, ਸਤਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸੈਣੀ, ਅਜੀਤ ਸਿੰਘ, ਮਹੀਪਾਲ ਸਿੰਘ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ ਗਿੱਲ, ਸੂਚਾ ਸਿੰਘ, ਟੀ. ਐੱਸ. ਖਹਿਰਾ, ਗੁਰਮੀਤ ਸਿੰਘ ਅਰਨੇਜਾ, ਬੀਬੀ ਪ੍ਰਕਾਸ਼ ਕੌਰ, ਚਰਨਪ੍ਰੀਤ ਕੌਰ, ਕੁਲਵਿੰਦਰ ਜੀਤ ਕੌਰ, ਪਰਮਿੰਦਰ ਕੌਰ ਭਮਰਾ, ਹਰਜੀਤ ਕੌਰ, ਹਰਿੰਦਰ ਕੌਰ ਸੈਣੀ, ਮਨਿੰਦਰ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਤੇਜ਼ ਰਫ਼ਤਾਰ ਟਿੱਪਰ ਨੇ ਲਈ ਐਕਟਿਵਾ ਸਵਾਰ ਬਜ਼ੁਰਗ ਦੀ ਜਾਨ ਅਗਲੀ ਖ਼ਬਰ ਐਲ. ਪੀ. ਯੂ. 'ਇਨਕਿਊਬੇਟਿਡ ਸਟਾਰਟਅਪਸ' ਨੇ 2.65 ਕਰੋੜ ਰੁਪਏ ਦੀ ਫੰਡਿੰਗ ਕੀਤੀ ਪ੍ਰਾਪਤੀ
Ad Position 24