05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੈਂਟਰਲ ਟਾਊਨ 'ਚ ਉਸਾਰੀ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਕੀਤਾ ਵਿਰੋਧ

Ad Position 21
No active advertisement
ਅਜੀਤ ਡੈਸਕ 28-04-2026
ਜਲੰਧਰ, 27 ਅਪ੍ਰੈਲ (ਸ਼ਿਵ)-ਪਿਛਲੇ ਕੁਝ ਦਿਨਾਂ ਤੋਂ ਸੈਂਟਰਲ ਟਾਊਨ ਇਲਾਕੇ 'ਚ ਬਣ ਰਹੀ ਇਕ ਉਸਾਰੀ ਨੂੰ ਲੈ ਕੇ ਅੱਜ ਹੰਗਾਮਾ ਹੋਇਆ ਕਿਉਂਕਿ ਇਲਾਕੇ ਦੀਆਂ ਮਹਿਲਾਵਾਂ ਵਲੋਂ ਇਸ ਉਸਾਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇਸ ਬਾਰੇ ਨਿਗਮ ਪ੍ਰਸ਼ਾਸਨ ਨੂੰ ਬਾਰ-ਬਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਹੈ | ਇਸ ਮੌਕੇ ਹਾਜਰ ਅÏਰਤਾਂ ਨੇ ਦੋਸ਼ ਲਗਾਇਆ ਕਿ ਇਸ ਮਾਮਲੇ 'ਚ ਧੱਕਾ ਕੀਤਾ ਜਾ ਰਿਹਾ ਹੈ ਤੇ ਕਈ ਲੋਕਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਲਾਕੇ ਦੇ ਵਸਨੀਕਾਂ ਨੇ ਇਨ੍ਹਾਂ ਧਮਕੀਆਂ ਦੇਣ ਵਾਲਿਆਂ ਵਿਰੁੱਧ ਥਾਣਾ ਡਿਵੀਜ਼ਨ ਨੰਬਰ 3 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ | ਇਸ ਮੌਕੇ ਸੁਮਨ ਮਿੱਡਾ, ਪੂਨਮ ਭਾਰਦਵਾਜ, ਪਿ੍ਆ ਭਾਰਦਵਾਜ, ਜਸਵੀਰ ਕੌਰ, ਰਵਿੰਦਰ ਕੌਰ, ਭਾਵਨਾ, ਸਮਿ੍ਤੀ ਸਰੀਨ, ਉਰਮਿਲਾ, ਚੰਚਲ ਦੇਵੀ, ਆਰਤੀ ਮਹਾਜਨ, ਮਨੀਸ਼ ਗੁਪਤਾ, ਪਰਮਿੰਦਰ ਕੌਰ, ਰਜਨੀ ਸ਼ਰਮਾ, ਵੰਦਨਾ ਪਰਾਸ਼ਰ, ਵਿਨਾਕਸ਼ੀ ਸ਼ਰਮਾ, ਉਰਮਿਲ, ਰਿਤੂ ਭੱਲਾ, ਸੰਜੀਵ ਮਿੱਡਾ, ਇੰਦਰਮੋਹਨ, ਦਿਨੇਸ਼ ਕੁਮਾਰ, ਮਨੀਸ਼ ਗੁਪਤਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਦਾ ਸਿੱਖਿਆ ਅਧਿਕਾਰੀਆਂ ਦੀ ਜਥੇਬੰਦੀ ਗੈਸਾ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ 'ਚ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Ad Position 24