ਜਲੰਧਰ, 27 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ, ਦਾਣਾ ਮੰਡੀ, ਗੋਪਾਲ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਜੁਝਾਰ ਖ਼ਾਲਸਾ ਸੇਵਾ ਦਲ ਤੇ ਟਰਬਨ ਰਿਉਟਰਸ ਦੇ ਸਹਿਯੋਗ ਨਾਲ 5 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ, ਉਪਰੰਤ ਅੱਜ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ ਤੇ ਸਿਖਲਾਈ ਕੈਂਪ ਦੇ ਪ੍ਰਬੰਧਕ ਹਰਮਨਜੋਤ ਸਿੰਘ ਬਠਲਾ ਨੇ ਜਾਣਕਾਰੀ ਦਿੱਤੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਇਸ ਦਸਤਾਰ ਸਿਖਲਾਈ ਕੈਂਪ ਉਪਰੰਤ ਹੋਏ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਹੋਏ, ਜਿਸ 'ਚ ਜੱਜ ਦੀ ਸੇਵਾ ਪ੍ਰਭਜੀਤ ਸਿੰਘ ਤੇ ਇਸ਼ਪਾਲ ਸਿੰਘ ਟਰਬਨ ਰਿਓਟਰਸ ਵਾਲਿਆਂ ਵਲੋਂ ਨਿਬਾਹੀ ਗਈ | ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ 'ਚ ਹਰਨੂਰ ਸਿੰਘ ਪਹਿਲੇ, ਜਸ਼ਨਜੋਤ ਸਿੰਘ ਦੂਜੇ ਤੇ ਸਾਹਿਲ ਪ੍ਰੀਤ ਸਿੰਘ ਤੀਜੇ ਸਥਾਨ 'ਤੇ ਰਹੇ | ਉਨ੍ਹਾਂ ਕਿਹਾ ਕਿ ਜੇਤੂ ਰਹੇ ਇਨ੍ਹਾਂ ਬੱਚਿਆਂ ਨੂੰ 28 ਅਪ੍ਰੈਲ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਜਾਏ ਵਿਸ਼ੇਸ਼ ਦੀਵਾਨਾਂ 'ਚ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜਪਨੂਰ ਸਿੰਘ, ਅਨਮੋਲਦੀਪ ਸਿੰਘ, ਪਵਨਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ ਮੱਕੜ, ਸਹਿਜਪ੍ਰੀਤ ਸਿੰਘ, ਪ੍ਰਭਗੁਣ ਸਿੰਘ ਹਾਜ਼ਰ ਸਨ |