15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੇਬਰ ਡੇਅ ਅਤੇ ਪਿ੍ੰਸੀਪਲ ਡੇਅ ਵਿਸ਼ੇਸ਼ ਅੰਦਾਜ ਵਿੱਚ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਲੋਹੀਆਂ ਖਾਸ, 2 ਮਈ (ਬਲਵਿੰਦਰ ਸਿੰਘ ਵਿੱਕੀ)-ਬੀ ਕੇ ਇੰਟਰਨੈਸਨਲ ਕਾਨਵੇਂਟ ਸਕੂਲ ਅਤੇ ਬਾਬੇ ਕੇ ਸੀਨੀਅਰ ਸੈਕੈਂਡਰੀ ਸਕੂਲ, ਵਾੜਾ ਜੋਧ ਸਿੰਘ ਵਿਖੇ 'ਲੇਬਰ ਡੇਅ' ਅਤੇ 'ਪਿ੍ੰਸੀਪਲ ਡੇਅ' ਵਿਸ਼ੇਸ਼ ਤੌਰ 'ਤੇ ਨਵੇਕਲੇ ਅੰਦਾਜ ਵਿੱਚ ਮਨਾਏ ਗਏ | ਵਿਦਿਆਰਥੀਆਂ ਵਲੋਂ ਹੈਲਪਰਾਂ ਨੂੰ ਸਨਮਾਨ ਦਿੰਦੇ ਹੋਏ ਲੇਬਰ ਡੇਅ ਨੂੰ ਬਿੱਗ ਅਪ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਅਤੇ ਉਨਾਂ ਦੀ ਅਣਥੱਕ ਸੇਵਾਵਾਂ ਲਈ ਵਿਸੇਸ ਅੰਦਾਜ ਵਿੱਚ ਧੰਨਵਾਦ ਕੀਤਾ ਗਿਆ | ਪਿ੍ੰਸੀਪਲ ਡੇ ਮਨਾਉਂਦੇ ਹੋਏ ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਆਪਣੀ ਕਵਿਤਾਵਾਂ ਅਤੇ ਰਚਨਾਵਾਂ ਰਾਹੀਂ ਪਿ੍ੰਸੀਪਲ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਉਨਾਂ ਦਾ ਵਿਸ਼ੇਸ਼ ਅੰਦਾਜ ਵਿੱਚ ਧੰਨਵਾਦ ਕੀਤਾ | ਉਪਰੰਤ ਦੋਨੋਂ ਸਕੂਲਾਂ ਦੇ ਪਿ੍ੰਸੀਪਲ ਨੂੰ ਸਨਮਾਨ ਦਿੰਦੇ ਹੋਏ ਕੇਕ ਕਟਵਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਸਦਾਮ ਖਾਨ ਨੇ ਪਿ੍ੰਸੀਪਲ ਨੂੰ ਵਧਾਈ ਦਿੱਤੀ | ਸਕੂਲਾਂ ਦੇ ਪਿ੍ੰਸੀਪਲ ਡਿਪਟੀ ਡਾਇਰੈਕਟਰ ਸਰਗਮ ਥਿੰਦ ਅਤੇ ਨੀਤੀਮਾ ਪੁਰੀ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਪਸ ਵਿੱਚ ਇਕੱਠੇ ਇੱਕ ਟੀਮ ਦੇ ਤੌਰ 'ਤੇ ਸਕੂਲ ਦੀ ਤਰੱਕੀ ਲਈ ਕੰਮ ਕਰਨ ਦਾ ਸੰਦੇਸ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਤੋਂ ਸੁਖਵਿੰਦਰ ਸਿੰਘ ਸਕੂਲ ਇੰਚਾਰਜ ਹੋਏ ਸੇਵਾ ਮੁਕਤ <br/> ਅਗਲੀ ਖ਼ਬਰ ਮਜ਼ਦੂਰਾਂ ਦੀ ਏਕਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ-ਸ਼ੰਟੀ ਸੀਚੇਵਾਲ
Ad Position 24