15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਤੋਂ ਸੁਖਵਿੰਦਰ ਸਿੰਘ ਸਕੂਲ ਇੰਚਾਰਜ ਹੋਏ ਸੇਵਾ ਮੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਮਹਿਤਪੁਰ, 2 ਮਈ (ਲਖਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਤੋਂ ਸੁਖਵਿੰਦਰ ਸਿੰਘ ਲੈਕਚਰਾਰ ਪੋਲੀਟੀਕਲ ਸਾਇੰਸ ਆਪਣੀ 29 ਸਾਲਾਂ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ | ਉਨ੍ਹਾਂ ਨੇ ਆਪਣੇ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰ ਬੇਟ ਤੋਂ ਸ਼ੁਰੂ ਕੀਤਾ ਅਤੇ 2004 ਪਦਉਨਤ ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਪੰਜਾਬੀ ਮਾਸਟਰ ਦੀ ਸੇਵਾ ਨਿਭਾਈ | ਉਨ੍ਹਾਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੰਗੋਵਾਲ ਵਿਖੇ 15 ਸਾਲ ਸੇਵਾ ਨਿਭਾਈ | ਉਹਨਾਂ ਨੇ ਸਕੂਲ ਮੁਖੀ ਦੇ ਤੌਰ 'ਤੇ ਸਰਕਾਰੀ ਹਾਈ ਸਕੂਲ ਆਦਰਮਾਨ ਵਿਖੇ ਸਾਲ 2019 ਤੋਂ ਲੈ ਕੇ 30 ਸਤੰਬਰ 2025 ਤੱਕ ਸੇਵਾ ਨਿਭਾਈ | ਇਸ ਉਪਰੰਤ ਸਰਦਾਰ ਸੁਖਵਿੰਦਰ ਸਿੰਘ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਬਘੇਲਾ ਵਿਖੇ ਲੈਕਚਰਾਰ ਪੋਲੀਟੀਕਲ ਸਾਇੰਸ ਸੇਵਾ ਨਿਭਾਈ ਗਈ | ਉਨ੍ਹਾਂ ਦੇ ਸੇਵਾਮੁਕਤੀ ਮੌਕੇ ਸਨਮਾਨ ਸਮਾਗਮ ਕੀਤਾ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਕੇ-ਸੰਬੰਧੀਆਂ ਨੇ ਸਮੂਲੀਅਤ ਕੀਤੀ | ਇਸ ਮੌਕੇ 'ਤੇ ਗੌਰਮੈਂਟ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਨੇ ਵਿਸ਼ੇਸ਼ ਤੌਰ 'ਤੇ ਸ. ਸੁਖਵਿੰਦਰ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ | ਸਰਦਾਰ ਮਨਪ੍ਰੀਤ ਸਿੰਘ ਪੰਜਾਬੀ ਮਾਸਟਰ ਅਤੇ ਸਤਿੰਦਰ ਕੌਰ ਲੈਕਚਰਾਰ ਵੋਕੇਸ਼ਨਲ ਸੈਕੰਡਰੀ ਸਕੂਲ ਸੰਗੋਵਾਲ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ | ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਸਰਦਾਰ ਸੁਖਵਿੰਦਰ ਸਿੰਘ ਦੇ ਜੀਵਨ ਅਤੇ ਸੇਵਾ ਸਮੇਂ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਸਰਦਾਰ ਕੰਵਲਜੀਤ ਸਿੰਘ ਬਲਾਕ ਪ੍ਰਧਾਨ ਵਿਗਿਆਨਕ ਅਧਿਆਪਕ ਯੂਨੀਅਨ ਪੰਜਾਬ, ਰਕੇਸ਼ ਕੁਮਾਰ, ਦਲਵੀਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਰਾਮ, ਮਲਕੀਤ ਸਿੰਘ,ਗੁਰਵਿੰਦਰ ਸਿੰਘ,ਜਸਵੰਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਮੰਡਲ ਸ਼ਾਹਕੋਟ ਨੇ ਮਜ਼ਦੂਰਾਂ ਨੂੰ ਤੋਹਫ਼ੇ ਵੰਡ ਕੇ ਮਨਾਇਆ ਮਜ਼ਦੂਰ ਦਿਵਸ ਅਗਲੀ ਖ਼ਬਰ ਲੇਬਰ ਡੇਅ ਅਤੇ ਪਿ੍ੰਸੀਪਲ ਡੇਅ ਵਿਸ਼ੇਸ਼ ਅੰਦਾਜ ਵਿੱਚ ਮਨਾਇਆ <br/>
Ad Position 24