ਸ਼ਾਹਕੋਟ, 2 ਮਈ (ਨਗਿੰਦਰ ਸਿੰਘ ਬਾਂਸਲ)-ਕਣਕ ਦੀ ਪਕਾਈ ਵਾਲੇ ਦਿਨਾਂ ਦÏਰਾਨ ਮÏਸਮ ਦੇ ਲਗਾਤਾਰ ਬਦਲਦੇ ਰਹੇ ਮਿਜ਼ਾਜ, ਕਣਕ ਦੀ ਬਿਜਾਈ ਹੇਠਲੇ ਘਟੇ ਰਕਬੇ ਦੀਆਂ ਕਿਆਸ ਅਰਾਈਆਂ ਦੇ ਚੱਲਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਵਾਰ ਫ਼ਸਲ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ 15-20 ਫ਼ੀਸਦੀ ਘੱਟ ਰਹਿ ਸਕਦੀ ਹੈ¢ ਪਰ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ਮੰਡੀਆਂ ਦੀ ਖ਼ਰੀਦ ਰਿਪੋਰਟ ਅਨੁਸਾਰ 2 ਮਈ ਦਿਨ ਸ਼ਨੀਵਾਰ ਤੱਕ ਕੁੱਲ 4 ਲੱਖ 44 ਹਜ਼ਾਰ 711 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ¢ ਇਹ ਖਰੀਦ ਪਿਛਲੇ ਸਾਲ ਦੀ ਕੁੱਲ 4 ਲੱਖ 52 ਹਜ਼ਾਰ 522 ਕੁਇੰਟਲ ਖ਼ਰੀਦ ਦੇ ਮੁਕਾਬਲੇ 7811 ਕੁਇੰਟਲ ਯਾਨੀ ਸਿਰਫ਼ 2 ਫੀਸਦੀ ਹੀ ਘੱਟ ਹੈ¢ ਉੱਪ ਜ਼ਿਲ੍ਹਾ ਮੰਡੀ ਅਫ਼ਸਰ-ਕਮ-ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਤਜਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਖ਼ਦਸ਼ਿਆਂ ਦੇ ਬਾਵਜੂਦ ਇਸ ਖੇਤਰ ਵਿਚ ਕਣਕ ਦੀ ਚੰਗੀ ਪੈਦਵਾਰ ਹੋਈ ਹੈ¢ ਉਨ੍ਹਾਂ ਦੱਸਿਆ ਕਿ ਸੀਜ਼ਨ ਦÏਰਾਨ ਲਿਫ਼ਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਫਿਰ ਵੀ 2 ਮਈ ਤੱਕ 67 ਫ਼ੀਸਦੀ ਲਿਫਟਿੰਗ ਦਾ ਕੰਮ ਹੋ ਚੁੱਕਾ ਹੈ¢ ਉਨ੍ਹਾਂ ਇਹ ਵੀ ਦੱਸਿਆ ਕਿ ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਪਨਗਰੇਨ ਵੱਲੋਂ ਸ਼ਾਹਕੋਟ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਕੀਤੀ ਗਈ ਹੈ¢ ਸਾਰੀਆਂ ਖਰੀਦ ਏਜੰਸੀਆਂ ਵਿੱਚੋਂ ਪਨਸਪ ਖਰੀਦ ਕਰਨ ਵਿੱਚ ਮੋਹਰੀ ਰਹੀ¢ ਇਸ ਨੇ 2 ਲੱਖ 94 ਹਜ਼ਾਰ 706 ਕੁਇੰਟਲ ਕਣਕ ਖ਼ਰੀਦੀ ਹੈ¢ 2 ਮਈ ਤੱਕ ਮਾਰਕਫੈੱਡ ਨੇ 41 ਹਜ਼ਾਰ 186 ਕੁਇੰਟਲ, ਵੇਅਰਹਾਊਸ ਨੇ 76 ਹਜ਼ਾਰ 320 ਕੁਇੰਟਲ ਅਤੇ ਪਨਗਰੇਨ ਨੇ 32 ਹਜ਼ਾਰ 500 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਹੈ¢ ਖਰੀਦ ਏਜੰਸੀਆਂ ਵੱਲੋਂ ਖ਼ਰੀਦੀ ਗਈ ਫ਼ਸਲ ਦੀ 20 ਅਪ੍ਰੈਲ ਤੋਂ 26 ਅਪ੍ਰੈਲ ਤੱਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ¢ ਮਾਰਕੀਟ ਕਮੇਟੀ ਦੇ ਰਿਕਾਰਡ ਅਨੁਸਾਰ ਮੁੱਖ ਮੰਡੀ ਸ਼ਾਹਕੋਟ ਵਿਚ 1 ਲੱਖ 1 ਹਜ਼ਾਰ 963 ਕੁਇੰਟਲ, ਸਬ-ਯਾਰਡ ਮਲਸੀਆਂ ਵਿਚ 12 ਹਜ਼ਾਰ 900 ਕੁਇੰਟਲ, ਖ਼ਰੀਦ ਕੇਂਦਰ ਪੂਨੀਆਂ ਵਿਚ 73 ਹਜ਼ਾਰ 243 ਕੁਇੰਟਲ, ਲਸੂੜੀ ਵਿਚ 51 ਹਜ਼ਾਰ 192 ਕੁਇੰਟਲ, ਪਰਜੀਆਂ ਕਲਾਂ ਵਿਚ 79 ਹਜ਼ਾਰ 776 ਕੁਇੰਟਲ, ਰੂਪੇਵਾਲ ਮੰਡੀ ਵਿਚ 198 ਕੁਇੰਟਲ, ਕੁਲਾਰ ਵਿਚ 493 ਕੁਇੰਟਲ, ਭੁੱਲਰ ਮੰਡੀ ਵਿਚ 8 ਹਜ਼ਾਰ 178 ਕੁਇੰਟਲ, ਤਲਵੰਡੀ ਵਿਚ 28 ਹਜ਼ਾਰ 614 ਕੁਇੰਟਲ, ਕੋਹਾੜ ਕਲਾਂ ਵਿਚ 44 ਹਜ਼ਾਰ 74 ਕੁਇੰਟਲ ਅਤੇ ਸੋਹਲ ਜਗੀਰ ਮੰਡੀ ਵਿਚ 44 ਹਜ਼ਾਰ 81 ਕੁਇੰਟਲ ਕਣਕ ਦੀ ਖ਼ਰੀਦ ਹੋਈ ਹੈ¢