16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਸ਼ਾਹਕੋਟ, 2 ਮਈ (ਬਾਂਸਲ)-ਪੰਚਾਇਤ ਵਿਭਾਗ ਪੰਜਾਬ ਵਿਚ ਕਰੀਬ 30 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬੀ.ਡੀ.ਪੀ.ਓ. ਦਫ਼ਤਰ ਸੁਲਤਾਨਪੁਰ ਲੋਧੀ ਤੋਂ ਬਤÏਰ ਪੰਚਾਇਤ ਅਫ਼ਸਰ ਸੇਵਾ ਮੁਕਤ ਹੋਏ ਭੁਪਿੰਦਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰੀ ਸਟਾਫ਼ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ¢ ਇਸ ਮÏਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਤੇ ਹੋਰ ਆਗੂਆ ਵੱਲੋਂ ਭੁਪਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਵੀ ਕੀਤੀ ਗਈ¢ ਉਨ੍ਹਾਂ ਵੱਲੋਂ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ ਗਈ, ਉੱਥੇ ਉਨ੍ਹਾਂ ਦੀ ਹੱਸਮੁਖ ਤੇ ਮਿਲਣਸਾਰ ਸ਼ਖ਼ਸੀਅਤ ਨੂੰ ਵੀ ਖ਼ੂਬਸੂਰਤ ਸ਼ਬਦਾਂ ਵਿਚ ਵਡਿਆਇਆ ਗਿਆ¢ ਭੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਜਿੰਦਰ ਕÏਰ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਸੁਲਤਾਨਪੁਰ ਲੋਧੀ ਤੋਂ ਸ਼ਾਹਕੋਟ ਲਿਆਂਦਾ ਗਿਆ¢ ਸ਼ਾਹਕੋਟ ਦੇ ਪੰਡੋਰੀ ਰਿਜ਼ਾਰਟ ਵਿਚ ਆਯੋਜਿਤ ਸੇਵਾ ਮੁਕਤੀ ਸਮਾਗਮ ਵਿਚ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ¢ ਦੋਵੇਂ ਥਾਵਾਂ 'ਤੇ ਹੋਣ ਵਾਲੇ ਸ਼ਾਨਦਾਰ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਪਤਵੰਤਿਆਂ ਵਿਚ ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ 'ਆਪ' ਸੁਲਤਾਨਪੁਰ ਲੋਧੀ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ, ਗੁਰਮੀਤ ਸਿੰਘ ਕਾਹਲੋਂ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਸਿੱਧੂ ਬੀ.ਡੀ.ਪੀ.ਓ. ਧੂਰੀ (ਸੰਗਰੂਰ), ਪਰਮਿੰਦਰ ਸਿੰਘ ਬੀ.ਡੀ.ਪੀ.ਓ. ਗੁਰੂ ਹਰਿ ਸਹਾਇ, ਬਲਜੀਤ ਸਿੰਘ ਬੱਗਾ ਬੀ.ਡੀ.ਪੀ.ਓ. ਸ਼ਾਹਕੋਟ, ਸੁਖਦੀਪ ਸਿੰਘ ਕੰਗ ਪੀ.ਏ. ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਕਪੂਰਥਲਾ, ਹਰਨੇਕ ਸਿੰਘ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਦੇਸ ਰਾਜ ਜਾਫਰਵਾਲ, ਵਿਸ਼ਨੂੰ ਪ੍ਰਕਾਸ਼, ਰਣਜੀਤ ਸਿੰਘ, ਸਰਬਜੀਤ ਸਿੰਘ (ਸਾਰੇ ਪੰਚਾਇਤ ਸਕੱਤਰ), ਨੰਬਰਦਾਰ ਹਰਜਿੰਦਰ ਸਿੰਘ ਨੰਢਾ, ਕਸ਼ਮੀਰ ਸਿੰਘ ਨੰਢਾ ਸਾਬਕਾ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਬਾਂਸਲ, ਸੁਖਵਿੰਦਰ ਸਿੰਘ ਸਾਹਬਾ ਸਾਬਕਾ ਸਰਪੰਚ ਬਾਹਮਣੀਆਂ, ਬਖਤਾਵਰ ਸਿੰਘ ਅਤੇ ਗੁਰਮੀਤ ਸਿੰਘ ਬੱਬੂ (ਦੋਵੇਂ ਸਾਬਕਾ ਸਰਪੰਚ), ਨੱਥਾ ਸਿੰਘ ਜਾਫ਼ਰਵਾਲ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ, ਸੁਰਿੰਦਰ ਸਿੰਘ, ਸਤਿੰਦਰਪਾਲ ਸੋਨੂੰ ਕਿਲੀ ਨੰਬਰਦਾਰ, ਬੰਟੀ ਬਠੱਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ ਸ਼ਾਹਕੋਟ, ਅਮਨਦੀਪ ਸਿੰਘ ਸੈਦਪੁਰੀ, ਰਾਜਨਦੀਪ ਸਿੰਘ, ਸੁਖਦੇਵ ਸਿੰਘ ਚੰਦੀ ਨਕੋਦਰ, ਜਰਨੈਲ ਸਿੰਘ ਲੰਮਾ ਪਿੰਡ, ਲਖਵਿੰਦਰ ਸਿੰਘ ਸਰਪੰਚ ਮੋਤੀਪੁਰ (ਫਿਲÏਰ), ਮਾਸਟਰ ਸਾਧੂ ਸਿੰਘ ਬਾਹਮਣੀਆਂ, ਗੁਰਮੇਲ ਸਿੰਘ ਧੰਜੂ, ਬਲਬੀਰ ਸਿੰਘ ਧੰਜੂ, ਗਿਆਨ ਸੈਦਪੁਰੀ, ਹਰਬੰਸ ਸਿੰਘ ਧੰਜੂ, ਸੋਨੂੰ ਵਿੱਗ, ਹਰਭਜਨ ਲਾਲ ਵਿੱਗ, ਮਾਸਟਰ ਵਿਜੇ ਕੁਮਾਰ ਵਿੱਗ, ਮਾਸਟਰ ਸੁਰਿੰਦਰ ਕੁਮਾਰ ਵਿੱਗ, ਜਸਵਿੰਦਰ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਮਲਕੀਤ ਸਿੰਘ, ਕੁਲਵਿੰਦਰ ਕੁਮਾਰ, ਰਾਮ ਪ੍ਰਕਾਸ਼, ਦÏਲਤ ਰਾਮ (ਪੰਚਾਇਤ ਅਫ਼ਸਰ), ਮਨਜੀਤ ਸਿੰਘ ਤੇ ਜਸਵਿੰਦਰ ਪਾਲ (ਦੋਵੇਂ ਪੰਚਾਇਤ ਸਕੱਤਰ), ਜਗਤਾਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਤਿੰਨ ਦਿਨਾ ਗੁਰਮਤਿ ਸਮਾਗਮ ਅੱਜ ਤੋਂ ਅਗਲੀ ਖ਼ਬਰ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਸਾੲੀਂ ਗੁਲਾਮ ਸ਼ਾਹ ਦਾ 18ਵਾਂ ਉਰਸ ਮੇਲਾ ਸ਼ਰਧਾਪੂਰਵਕ ਸੰਪੰਨ <br/>
Ad Position 24