08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ 308ਵੀਂ ਜਨਮ ਵਰ੍ਹੇਗੰਢ ਮਨਾਈ <br/>

Ad Position 21
No active advertisement
ਅਜੀਤ ਡੈਸਕ 05-05-2026
ਜਲੰਧਰ, 4 ਮਈ (ਐੱਮ. ਐੱਸ. ਲੋਹੀਆ)–ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ 308ਵੀਂ ਜਨਮ ਵਰ੍ਹੇਗੰਢ ਮਨਾਉਂਦੇ ਹੋਏ, ਜਲੰਧਰ ਆਹਲੂਵਾਲੀਆ ਬਿਰਾਦਰੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ, ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਪ੍ਰਧਾਨ ਨਰਿੰਦਰ ਸਿੰਘ ਆਹਲੂਵਾਲੀਆ ਦੀ ਅਗਵਾਈ ਅਤੇ ਸੀਨੀਅਰ ਮੈਂਬਰ ਅਸ਼ੋਕ ਵਾਲੀਆ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ ਗਏ, ਉਪਰੰਤ ਭਾਈ ਸ਼ਨਬੀਰ ਸਿੰਘ ਦੇ ਜੱਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਭਾਈ ਮਨਜੀਤ ਸਿੰਘ 'ਸੇਵਕ' ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਜਨਰਲ ਸਕੱਤਰ ਡਾ. ਮੁਕੇਸ਼ ਵਾਲੀਆ ਨੇ ਜਾਣਕਾਰੀ ਦਿੱਤੀ ਕਿ ਆਪਣੀ ਅਗਲੀ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਲਈ ਹਰ ਸਾਲ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਮਾਗਮ ਦੀ ਚੜ੍ਹਦੀਕਲਾ 'ਚ ਸ੍ਰੀ ਕੇ.ਕੇ. ਦੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮਾਗਮ ਦੌਰਾਨ ਬਲਵਿੰਦਰ ਸਿੰਘ ਵਾਲੀਆ (ਚਾਚਾ ਰੌਣਕੀ ਰਾਮ), ਇਕਬਾਲ ਸਿੰਘ ਢੀਂਡਸਾ (ਅਕਾਲੀ ਦਲ), ਹਰਪ੍ਰੀਤ ਸਿੰਘ ਆਹਲੂਵਾਲੀਆ, ਵਿਜੇ ਕਾਲੀਆ, ਡਾ. ਹਰੀਸ਼ ਸਹਿਗਲ, ਅਵਤਾਰ ਸਿੰਘ, ਦੀਪਕ ਵਰਮਾ, ਵਿਜੇ ਸੈਣੀ, ਰਮੇਸ਼ ਭਗਵਤੀ, ਰਾਜੇਸ਼ ਖੰਨਾ ਜਸਬੀਰ ਸਿੰਘ ਵਾਲੀਆ, ਪ੍ਰਦੀਪ ਸਿੰਘ ਆਹਲੂਵਾਲੀਆ, ਰਣਜੀਤ ਸਿੰਘ ਆਹਲੂਵਾਲੀਆ, ਹਰਦੇਵ ਸਿਕੰਦ, ਸੰਦੀਪ ਆਹਲੂਵਾਲੀਆ, ਕੁਲਦੀਪ ਸਿੰਘ (ਪੰਜਾਬੀ ਬਾਗ), ਹਰਜਿੰਦਰ ਸਿੰਘ ਆਹਲੂਵਾਲੀਆ, ਸੰਜੀਵ ਵਾਲੀਆ, ਨਾਗੇਸ਼ ਸਿਕੰਦ, ਜਗਜੀਤ ਰਾਏ, ਸਾਹਿਬ ਸਿੰਘ ਸਾਬੀ, ਕੁਲਬੀਰ ਸਿੰਘ, ਸੁਖਜੀਤ ਸਿੰਘ ਆਹਲੂਵਾਲੀਆ, ਆਰ.ਜੀ. ਆਹਲੂਵਾਲੀਆ, ਜੱਸੀ ਵਾਲੀਆ, ਤੇਜਿੰਦਰ ਵਾਲੀਆ, ਸਰਜੀਤ ਰਾਏ ਆਹਲੂਵਾਲੀਆ, ਗੁਲਾਬ ਸਿੰਘ ਆਹਲੂਵਾਲੀਆ, ਸੁਰਿੰਦਰ ਸਿੰਘ, ਡਾ. ਗੌਤਮ ਸਿੰਘ ਸਿਕੰਦ, ਡਾ. ਪ੍ਰੇਮ ਸਿੰਘ, ਤੇਜਵੰਤ ਸਿੰਘ, ਸਤਨਾਮ ਸਿੰਘ, ਵਿਵੇਕ ਵਾਲੀਆ, ਵਿਕਾਸ ਵਾਲੀਆ, ਰਵਿੰਦਰ ਪਾਲ ਸਿੰਘ, ਜਤਿੰਦਰ ਸਿੰਘ ਵਾਲੀਆ, ਗੁਲਾਬ ਸਿੰਘ ਅਤੇ ਹੋਰਾਂ ਨੇ ਆਪਣੇ-ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਉੱਘੇ ਕਾਰੋਬਾਰੀ ਮਨਜੀਤ ਸਿੰਘ ਸੇਠੀ ਦੇ ਬੇਟੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਪਠਾਨਕੋਟ ਚੌਕ ਤੋਂ ਮਕਸੂਦਾਂ ਵੱਲ ਪਾਈਪਾਂ ਪਾਉਣ ਲਈ ਸਰਵਿਸ ਰੋਡ ਤੋੜਨ ਦਾ ਕੰਮ ਸ਼ੁਰੂ ਸਰਵਿਸ ਰੋਡ 'ਤੇ ਪਾਈ ਜਾਣ ਵਾਲੀ...
Ad Position 24