ਜਲੰਧਰ, 4 ਮਈ (ਜਸਪਾਲ ਸਿੰਘ)-ਉੱਘੇ ਕਾਰੋਬਾਰੀ ਸ. ਮਨਜੀਤ ਸਿੰਘ ਸੇਠੀ ਦੇ ਬੇਟੇ ਇੰਦਰਪ੍ਰੀਤ ਸਿੰਘ (ਗਿੰਨੀ) ਸੇਠੀ, ਜਿਨ੍ਹਾਂ ਦਾ ਪਿਛਲੇ ਦਿਨੀਂ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਇੱਥੇ ਹਰਨਾਮਦਾਸ ਪੁਰਾ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਾਰੋਬਾਰੀ ਖੇਤਰ ਦੀਆਂ ਪ੍ਰਮੁੱਖ ਸ਼ਖੀਅਤਾਂ ਵੀ ਮੌਜੂਦ ਸਨ | ਦੱਸਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਗਿੰਨੀ ਸੇਠੀ ਪਿਛਲੇ ਕਰੀਬ 10 ਸਾਲ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ 'ਚ ਰਹਿ ਰਹੇ ਸਨ ਪਰ ਪਿਛਲੇ ਦਿਨੀਂ ਉਨ੍ਹਾਂ ਆਪਣੇ ਦਫਤਰ 'ਚ ਹੀ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਬੀਤੇ ਕੱਲ੍ਹ ਕੈਨੇਡਾ ਤੋਂ ਵਾਪਿਸ ਲਿਆਂਦਾ ਗਿਆ ਤੇ ਅੱਜ ਉਨ੍ਹਾਂ ਨੂੰ ਹਰਨਾਮਦਾਸ ਪੁਰਾ ਸਥਿਤ ਸ਼ਮਸ਼ਾਨਘਾਟ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਵਲੋਂ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ | ਇੰਦਰਪ੍ਰੀਤ ਸਿੰਘ ਗਿੰਨੀ ਸੇਠੀ ਮਹਿਜ਼ 37 ਸਾਲ ਦੇ ਸਨ ਤੇ ਉਨ੍ਹਾਂ ਦੇ ਪਿੱਛੇ ਪਰਿਵਾਰ 'ਚ ਪਤਨੀ ਹਰਨੂਰ ਕੌਰ ਸੇਠੀ ਤੇ ਦੋ ਛੋਟੀਆਂ ਬੇਟੀਆਂ ਇਬਾਦਤ ਕੌਰ ਸੇਠੀ ਤੇ ਨੇਹਮਤ ਕੌਰ ਸੇਠੀ ਹਨ | ਉਹ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਗੁੱਲੂ ਤੇ ਸ੍ਰੀਮਤੀ ਅਮਰਜੀਤ ਕੌਰ ਗੁੱਲੂ ਕੌਂਸਲਰ ਦੇ ਦਾਮਾਦ ਸਨ | ਇੰਦਰਪ੍ਰੀਤ ਸਿੰਘ ਗਿੰਨੀ ਸੇਠੀ ਦੇ ਅੰਤਿਮ ਸੰਸਕਾਰ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਇੰਗਲੈਂਡ ਦੇ ਸਾਬਕਾ ਐਮ. ਪੀ. ਵਰਿੰਦਰ ਸ਼ਰਮਾ, ਵਿਧਾਇਕ ਪਰਗਟ ਸਿੰਘ, ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਸੰਸਦ ਮੈਂਬਰ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇ. ਪੀ., ਕਾਂਗਰਸੀ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, 'ਆਪ' ਵਿਧਾਇਕ ਰਮਨ ਅਰੋੜਾ, 'ਆਪ' ਆਗੂ ਗੁਰਚਰਨ ਸਿੰਘ ਚੰਨੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੀ. ਏ. ਆਰ. ਐਸ. ਕਾਲੜਾ, ਅਕਾਲੀ ਆਗੂ ਚਰਨਜੀਵ ਸਿੰਘ ਲਾਲੀ, ਗੁਰਦੀਪ ਸਿੰਘ ਰਾਵੀ, ਗੁਰਬਚਨ ਸਿੰਘ ਕਥੂਰੀਆ, ਮੋਹਿੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਪਾਲ, ਸਾਬਕਾ ਮੇਅਰ ਜਗਦੀਸ਼ ਰਾਜਾ, ਆਤਮ ਪ੍ਰਕਾਸ਼ ਸਿੰਘ ਬਬਲੂ, ਗੁਰਬਖਸ਼ ਸਿੰਘ ਜੁਨੇਜਾ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਕੁਲਵਿੰਦਰ ਸਿੰਘ ਥਿਆੜਾ ਪ੍ਰਧਾਨ ਗੁਰਦੁਆਰਾ ਆਦਰਸ਼ ਨਗਰ, ਮਨਜੀਤ ਸਿੰਘ ਜੌਲੀ, ਸੀ. ਏ. ਐਚ. ਐਸ. ਮੱਕੜ, ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਅਭੈ ਸਿੰਘ, ਅਮਰਜੋਤ ਸਿੰਘ, ਤੇਜਿੰਦਰ ਸਿੰਘ ਪਰਦੇਸੀ, ਗੋਲਡੀ ਭਾਟੀਆ, ਚਰਨਜੀਤ ਸਿੰਘ ਮਿੰਟਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ | ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਸ. ਰਛਪਾਲ ਸਿੰਘ ਪਾਲ ਨੇ ਦੱਸਿਆ ਕਿ ਗਿੰਨੀ ਸੇਠੀ ਨਮਿੱਤ ਪਾਠ ਦੇ ਭੋਗ 7 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਦੁਪਹਿਰ 12 ਤੋਂ 1.30 ਵਜੇ ਤੱਕ ਪਾਏ ਜਾਣਗੇ |