08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜਲੰਧਰ ਲੇਡੀਜ਼ ਜਿਮਖਾਨਾ ਕਲੱਬ ਵਲੋਂ ਪ੍ਰਭਾਵਸ਼ਾਲੀ 'ਸਮਰ' ਸਮਾਗਮ <br/>

Ad Position 21
No active advertisement
ਲੇਡੀਜ਼ ਜਿਮਖਾਨਾ ਕਲੱਬ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਰੈਂਪ 'ਤੇ ਪ੍ਰਦਰਸ਼ਨ ਕਰਦੀਆਂ ਹੋਈਆਂ ਕਲੱਬ ਦੀਆਂ ਮੈਂਬਰਾਂ | ਤਸਵੀਰਾਂ ਮੁਨੀਸ਼ <br/> 'ਮਈ ਕੁਈਨ' ਚੁਣੀਆਂ ਗਈਆਂ ਕਲੱਬ ਦੀਆਂ ਮੈਂਬਰਾਂ ਮੁੱਖ ਮਹਿਮਾਨ ਸ੍ਰੀ ਗਗਨ ਬੇਦੀ ਤੇ ਹੋਰਨਾਂ ਸ਼ਖ਼ਸੀਅਤਾਂ ਦੇ ਨਾਲ | <br/> 05-05-2026
ਜਲੰਧਰ, 4 ਮਈ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਵਲੋਂ ਨੇ ਅੱਜ ਬਹੁਤ ਹੀ ਉਡੀਕੇ ਜਾਣ ਵਾਲੇ 'ਸਮਰ ਈਵੈਂਟ-ਮਈ ਕੁਈਨ' ਸੰਬੰਧੀ ਇਕ ਪ੍ਰਭਾਵਸ਼ਾਲੀ ਸਾਮਗਮ ਕਰਵਾਇਆ ਗਿਆ | ਇਹ ਪ੍ਰੋਗਰਾਮ ਲੇਡੀਜ਼ ਕਲੱਬ ਦੀ ਸਕੱਤਰ ਸ੍ਰ੍ਰੀਮਤੀ ਸੁਰੂਚੀ ਕੱਕੜ ਅਤੇ ਉਨ੍ਹਾਂ ਦੀ ਟੀਮ ਦੁਆਰਾ ਸੰਯੁਕਤ ਉਪ ਪ੍ਰਧਾਨ ਸ੍ਰੀਮਤੀ ਪ੍ਰੀਤੀ ਬਾਜਵਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਆਲ ਇੰਡੀਆ ਮਸ਼ਹੂਰ ਕੋਰੀਓਗ੍ਰਾਫਰ ਸ੍ਰੀ ਗਗਨ ਬੇਦੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਕਲੱਬ ਦੀਆਂ ਮੈਂਬਰਾਂ ਸੁੰਦਰ 'ਸਮਰ ਵਾਈਬਸ' ਪਹਿਨ ਕੇ ਆਈਆਂ ਅਤੇ ਉਨ੍ਹਾਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਰੈਂਪ ਵਾਕ 'ਚ ਹਿੱਸਾ ਲਿਆ | ਇਸ ਮੌਕੇ ਵੱਖ-ਵੱਖ ਉਮਰ ਵਰਗਾਂ 'ਚ 'ਮਈ ਕੁਈਨ' ਦੀ ਵੀ ਚੋਣ ਕੀਤੀ ਗਈ | ਜਿਸ ਤਹਿਤ ਉਮਰ ਵਰਗ 55 ਸਾਲ ਤੱਕ 'ਚ ਪਿ੍ਅੰਕਾ ਮਾਗੋ ਨੂੰ ਮਈ ਕੁਈਨ ਚੁਣਿਆ ਗਿਆ, ਜਦਕਿ ਪਹਿਲੀ ਰਨਰ ਅੱਪ ਸ਼ਿਲਪਾ ਝਾਂਜੀ ਤੇ ਦੂਜੀ ਰਨਰ ਅੱਪ ਮੀਨੂ ਸਿਡਾਨਾ ਰਹੀ | ਇਸੇ ਤਰ੍ਹਾਂ ਉਮਰ 56-65 ਸਾਲ ਵਰਗ 'ਚ ਯੋਸ਼ਿਤਾ ਗੁਪਤਾ ਨੂੰ ਮਈ ਕੁਈਨ ਚੁਣਿਆ ਗਿਆ, ਜਦਕਿ ਪਹਿਲੀ ਰਨਰ ਅੱਪ ਸਵਿਤਾ ਗੁਪਤਾ ਤੇ ਦੂਜੀ ਰਨਰ ਅੱਪ ਮਨਦੀਪ ਪਰਮਾਰ ਰਹੀ | ਉਮਰ 65 ਸਾਲ ਤੋਂ ਵੱਧ ਦੇ ਵਰਗ 'ਚ ਮਈ ਕੁਈਨ ਨੀਲੂ ਸੱਚਰ ਨੂੰ ਐਲਾਨਿਆ ਗਿਆ, ਜਦਕਿ ਪਹਿਲੀ ਰਨਰ ਅੱਪ ਸਵਿਤਾ ਸੱਭਰਵਾਲ ਤੇ ਦੂਜੀ ਰਨਰ ਅੱਪ ਡੌਲੀ ਗੁੰਬਰ ਰਹੀ | ਜੇਤੂਆਂ ਨੂੰ ਇਨਾਮ 'ਸਯਾਕਸ ਅਤੇ ਬਿ੍ੰਦਾ' ਦੀ ਸ੍ਰੀਮਤੀ ਭਾਵਨਾ ਜੈਨ ਦੁਆਰਾ ਸਪਾਂਸਰ ਕੀਤੇ ਗਏ ਸਨ ¢ ਇਸ ਮੌਕੇ ਜੱਜਾਂ ਦੀ ਭੂਮਿਕਾ ਸ੍ਰੀਮਤੀ ਸੀਰਤ ਚਾਵਲਾ (ਮਿਸਿਜ਼ ਇੰਡੀਆ ਏਸ਼ੀਆ), ਸ੍ਰੀ ਸÏਰਵ (ਇੰਟਰਨੈਸ਼ਨਲ ਮੇਕਅਪ ਆਰਟਿਸਟ) ਤੇ ਸ੍ਰੀਮਤੀ ਖੁਸ਼ੀ ਸੈਣੀ (ਡ੍ਰੀਮਵਰਕਸ ਐਜੂਟੈਕ) ਵਲੋਂ ਨਿਭਾਈ ਗਈਸ਼ ਜਦਕਿ ਸ੍ਰੀਮਤੀ ਸੀਮਾ ਸੋਨੀ (ਰੀਜਨਲ ਪ੍ਰੋਗਰਾਮਿੰਗ ਡਾਇਰੈਕਟਰ 91.9 ਐਫਐਮ) ਅਤੇ ਸ਼੍ਰੀ ਕੇਸਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ਼ ਮੌਕੇ ਸੈਕਟਰੀ ਸ੍ਰੀਮਤੀ ਸੁਰੂਚੀ ਕੱਕੜ ਤੋਂ ਇਲਾਵਾ ਸੰਯੁਕਤ ਸਕੱਤਰ ਸ੍ਰੀਮਤੀ ਮਨਿੰਦਰ ਧੀਮਾਨ, ਮਨੋਰੰਜਨ ਸਕੱਤਰ ਸ਼੍ਰੀਮਤੀ ਨੀਨਾ ਚÏਹਾਨ, ਸੰਯੁਕਤ ਮਨੋਰੰਜਨ ਸਕੱਤਰ ਸ੍ਰ੍ਰੀਮਤੀ ਵੰਦਨਾ ਕਾਲੀਆ, ਖਜ਼ਾਨਚੀ ਸ੍ਰ੍ਰੀਮਤੀ ਸੰਗੀਤਾ ਮਹਿੰਦਰੂ, ਖੁਰਾਕ ਸਕੱਤਰ ਸ੍ਰੀਮਤੀ ਨੀਲਮ ਠਾਕੁਰ, ਸੰਯੁਕਤ ਖੁਰਾਕ ਸਕੱਤਰ ਸ੍ਰ੍ਰੀਮਤੀ ਲਲਿਤਾ ਗੁਪਤਾ, ਕਾਰਜਕਾਰੀ ਮੈਂਬਰ ਸ੍ਰੀਮਤੀ ਅੰਸ਼ੂ ਚੋਪੜਾ, ਸ੍ਰੀਮਤੀ ਸਨਵਰੀ ਢੰਡ, ਸ੍ਰੀਮਤੀ ਰੀਤੂ ਕÏਰ ਅਤੇ ਸ੍ਰੀਮਤੀ ਪੂਜਾ ਚੋਪੜਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਬੰਦ ਰਹੇਗੀ ਬਿਜਲੀ ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਤਿਆਰ ਹੋਈ ਇੰਟਰਲਾਕ ਟਾਈਲਾਂ ਵਾਲੀ ਸੜਕ ਲੋਕਾਂ ਨੂੰ ਸਮਰਪਿਤ ਬਿਜਲੀ ਘਰ ਤੋਂ ਮੇਨ ਰੋਡ ਤੱਕ ਨਵੀਂ...
Ad Position 24