ਜਲੰਧਰ, 4 ਮਈ (ਸ਼ਿਵ)-ਨਗਰ ਨਿਗਮ ਦੇ ਸੁਪਰਡੈਂਟ ਅਮਿਤ ਕਾਲੀਆ ਨੂੰ ਤਹਿਬਜ਼ਾਰੀ ਸ਼ਾਖਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ¢ ਚੇਤੇ ਰਹੇ ਕੀ ਮੇਅਰ ਵਨੀਤ ਧੀਰ ਵੱਲੋਂ ਸ਼ਾਖਾ ਦੇ ਕੰਮ ਵਿੱਚ ਸੁਧਾਰ ਸੁਧਾਰ ਕਰਨ ਲਈ ਪੂਰੀ ਟੀਮ ਨੂੰ ਬਦਲ ਦਿੱਤਾ ਗਿਆ ਸੀ¢ ਅੱਜ ਨਗਰ ਨਿਗਮ ਵਿੱਚ ਤਹਿਬਜ਼ਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ¢ ਇਸ ਫੇਰਬਦਲ ਤਹਿਤ ਤਹਬਾਜ਼ਾਰੀ ਸ਼ਾਖਾ ਵਿੱਚ ਵਾਧੂ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ¢ ਨਗਰ ਨਿਗਮ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਇੰਸਪੈਕਟਰ ਜਸਕਰਨ ਥਾਪਰ ਅਤੇ ਲਾਇਸੈਂਸ ਸ਼ਾਖਾ ਵਿੱਚ ਤਾਇਨਾਤ ਇੰਸਪੈਕਟਰ ਅਮਰਨਾਥ ਨੂੰ ਵੀ ਤਹਬਾਜ਼ਾਰੀ ਸ਼ਾਖਾ ਵਿੱਚ ਲਗਾਇਆ ਗਿਆ ਹੈ¢ ਹੋਰ ਕਰਮਚਾਰੀਆਂ ਵਿੱਚ ਸੇਵਾਦਾਰ ਅਨਿਲ, ਮਨਜਿੰਦਰ, ਅਮਰਕਾਂਤ, ਸਾਹਿਬ, ਪ੍ਰਥਮ ਸਾਗਰ, ਭਰਤ ਅਤੇ ਲਾਲ ਜੀ ਯਾਦਵ ਨੂੰ ਵੀ ਹੋਰ ਸ਼ਾਖਾਵਾਂ ਤੋਂ ਹਟਾ ਕੇ ਤਹਿਬਾਜ਼ਾਰੀ ਸ਼ਾਖਾ ਵਿੱਚ ਤਾਇਨਾਤ ਕੀਤਾ ਗਿਆ ਹੈ¢ ਨਗਰ ਨਿਗਮ ਪ੍ਰਸ਼ਾਸਨ ਨੇ ਨਾ ਸਿਰਫ ਤਹਿ ਬਜਾਰੀ ਸ਼ਾਖਾ ਦੀ ਟੀਮ ਨੂੰ ਬਦਲ ਕੇ ਨਵੀਂ ਟੀਮ ਲਗਾਈ ਸੀ ਅਤੇ ਨਾਲ ਹੀ ਉਨਾਂ ਨੇ ਰੇਹੜੀਆਂ ਵਾਲਿਆਂ ਤੋਂ ਵਸੂਲੀ ਲਈ ਕਿਊ ਆਰ ਨੰਬਰ ਪਲੇਟਾਂ ਲਗਾਉਣ ਦਾ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਸੀ¢