ਜਲੰਧਰ, 4 ਮਈ (ਪਵਨ ਖਰਬੰਦਾ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਪੀ ਕੈਂਪਸ ਜਲੰਧਰ 'ਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਨਵੀਆਂ ਕੰਪਿਊਟਰ ਲੈਬਾਂ ਅਤੇ ਆਈ.ਐਫ.ਪੀ ਪੈਨਲਾਂ ਦਾ ਉਦਘਾਟਨ ਕੀਤਾ ਗਿਆ | ਇਸ ਸਮਾਗਮ ਦੀ ਅਗਵਾਈ ਪਿ੍ੰਸੀਪਲ ਤਜਿੰਦਰ ਸਿੰਘ ਅਤੇ ਸਕੂਲ ਇੰਚਾਰਜ ਸੁਨੀਤਾ ਮਿਨਹਾਸ ਨੇ ਕੀਤੀ | ਉਦਘਾਟਨ ਸਮਾਰੋਹ 'ਚ ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਸ਼ਾਂਸਤਰੀ ਪ੍ਰੋ. ਸੁਖਬੀਰ ਸਿੰਘ ਅਤੇ ਚੇਅਰਮੈਨ ਅਤੇ ਸੁਨੀਲ ਸੋਨਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |