15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬ ਦੀ ਐਥਲੀਟ ਮਾਇਆ ਰਾਜਪੂਤ ਦਾ ਖੇਡ ਉਦਯੋਗ ਸੰਘ ਪੰਜਾਬ ਵਲੋਂ ਵਿਸ਼ੇਸ਼ ਸਨਮਾਨ

Ad Position 21
No active advertisement
ਪੰਜਾਬ ਦੀ ਐਥਲੀਟ ਮਾਇਆ ਰਾਜਪੂਤ ਤੇ ਉਸ ਦੇ ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਖੇਡ ਉਦਯੋਗ ਸੰਘ ਪੰਜਾਬ ਦੇ ਅਹੁਦੇਦਾਰ | ਤਸਵੀਰ:-ਮੁਨੀਸ਼ | <br/> 06-05-2026
ਜਲੰਧਰ, 5 ਮਈ (ਡਾ.ਜਤਿੰਦਰ ਸਾਬੀ)-ਚੀਨ ਵਿਖੇ 28 ਤੋਂ 31 ਮਈ ਤੱਕ ਹੋਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਜਾ ਰਹੀ ਮਾਇਆ ਰਾਜਪੂਤ, ਜੋ ਕਿ ਬੀ.ਏ. ਫਸਟ ਯੀਅਰ ਦੀ ਵਿਦਿਆਰਥਣ ਹੈ, ਨੇ ਚੰਡੀਗੜ੍ਹ ਵਿੱਚ ਹੋਈ ਨੈਸ਼ਨਲ ਰੀਲੇਅ ਮੁਕਾਬਲਿਆਂ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ¢ ਹੁਣ ਮਾਇਆ ਕੌਮਾਂਤਰੀ ਮੰਚ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ¢ਮਾਇਆ ਰਾਜਪੂਤ ਆਪਣੇ ਕੋਚ, ਅੰਤਰਰਾਸ਼ਟਰੀ ਕੋਚ ਸਰਬਜੀਤ ਸਿੰਘ ਹੈਪੀ ਦੀ ਦੇਖ-ਰੇਖ ਹੇਠ ਸਖਤ ਮਿਹਨਤ ਨਾਲ ਤਿਆਰੀ ਕਰ ਰਹੀ ਹੈ¢ਇਸ ਦੀ ਮੀਡੀਆ 'ਚ ਛਪੀ ਇੱਕ ਖ਼ਬਰ ਤੋਂ ਇਹ ਵੀ ਸਾਹਮਣੇ ਆਇਆ ਕਿ ਮਾਇਆ ਦੀ ਮਾਤਾ ਨੇ ਆਪਣੀ ਧੀ ਲਈ ਮਹਿੰਗੇ ਜੁੱਤੇ ਖਰੀਦਣ ਵਾਸਤੇ ਆਪਣੀਆਂ ਬਾਲੀਆਂ ਤੱਕ ਗਿਰਵੀ ਰੱਖ ਦਿੱਤੀਆਂ, ਤਾਂ ਜੋ ਮਾਇਆ ਆਪਣੀ ਪ੍ਰੈਕਟਿਸ ਜਾਰੀ ਰੱਖ ਸਕੇ¢ਪੰਜਾਬ ਦੇ ਅਬੋਹਰ ਦੀ ਰਹਿਣ ਵਾਲੀ ਇਸ ਹੁਨਰਮੰਦ ਖਿਡਾਰਨ ਨੂੰ ਅੱਜ ਖੇਡ ਉਦਯੋਗ ਸੰਘ ਪੰਜਾਬ ਵੱਲੋਂ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਤੇ ਕਾਰੋਬਾਰੀ ਨੇਤਾ ਰਵਿੰਦਰ ਧੀਰ ਨੇ ਕਿਹਾ ਕਿ ਮਾਇਆ ਵਰਗੀ ਖਿਡਾਰਨ ਨੂੰ ਸਨਮਾਨਿਤ ਕਰਦੇ ਹੋਏ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਅਸੀਂ ਉਸਦੀ ਏਸ਼ੀਆ ਚੈਂਪੀਅਨਸ਼ਿਪ ਵਿੱਚ ਕਾਮਯਾਬੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ¢ ਖੇਡ ਉਦਯੋਗ ਸੰਘ ਪੰਜਾਬ ਦੇ ਕਨਵੀਨਰ ਵਿਜੇ ਧੀਰ, ਸਹਾਇਕ-ਕਨਵੀਨਰ ਪ੍ਰਵੀਨ ਆਨੰਦ ਅਤੇ ਰਮੇਸ਼ ਨੰਦ ਦੀ ਅਗਵਾਈ ਹੇਠ ਆਯੋਜਿਤ ਸਮਾਰੋਹ ਦÏਰਾਨ ਮਾਇਆ ਰਾਜਪੂਤ ਨੂੰ 20 ਹਜਾਰ ਰੁਪਏ ਦੀ ਨਗਦ ਰਾਸ਼ੀ ਅਤੇ ਇੱਕ ਟ੍ਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਦੇ ਨਾਲ ਹੀ ਉਸਦੇ ਕੋਚ ਸਰਬਜੀਤ ਸਿੰਘ ਹੈਪੀ ਨੂੰ ਵੀ ਵਿਸ਼ੇਸ਼ ਤÏਰ 'ਤੇ ਸਨਮਾਨ ਦਿੱਤਾ ਗਿਆ¢ਇਸ ਮÏਕੇ 'ਤੇ ਮੁੱਖ ਤÏਰ 'ਤੇ ਵਿਪਨ ਪਿ੍ੰਜਾ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਸੰਜੈ ਮਹਿੰਦੀ ਰੱਤਾ, ਸਾਹਿਲ ਬੇਦੀ, ਅਸ਼ੋਕ ਕਟਿਆਲ, ਬਲਰਾਜ ਗੁਪਤਾ, ਅਸ਼ੋਕ ਕੁਮਾਰ, ਦੀਕਸ਼ਿਤ ਅਰੋੜਾ, ਨੀਟੂ ਮਹਾਜਨ, ਅਨਿਲ ਸਾਹਨੀ, ਆਸ਼ੀਸ਼ ਖੰਨਾ, ਮਨੀਸ਼ ਨਾਰੰਗ, ਸ਼ਾਮ ਸ਼ਰਮਾ ਅਤੇ ਅਮਨਪ੍ਰੀਤ ਸਿੰਘ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਨੇ ਇੰਡਸਟਰੀ ਓਰੀਐਂਟਿਡ ਨਵੇਂ ਕੋਰਸਾਂ ਨਾਲ ਸਿੱਖਿਆ ਦੇ ਖੇਤਰ 'ਚ ਇੱਕ ਹੋਰ ਕਦਮ ਅੱਗੇ ਵਧਾਇਆ <br/... ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਦੇ ਫੈਸ਼ਨ ਸ਼ੋਅ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ <br/>
Ad Position 24