15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸ਼ਾਹਕੋਟ 'ਚ ਭਾਜਪਾ ਨੇ ਜਿੱਤ ਦੀ ਖ਼ੁਸ਼ੀ 'ਚ ਮਨਾਏ ਜਸ਼ਨ, ਮੇਨ ਬਾਜ਼ਾਰ 'ਚ ਵੰਡੇ ਲੱਡੂ

Ad Position 21
No active advertisement
<br/> 06-05-2026
ਸ਼ਾਹਕੋਟ, 5 ਮਈ (ਦਲਜੀਤ ਸਿੰਘ ਸਚਦੇਵਾ)-ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ 'ਚ ਹੋਈ ਭਾਜਪਾ ਦੀ ਜਿੱਤ 'ਤੇ ਸ਼ਾਹਕੋਟ ਵਿਖੇ ਭਾਜਪਾ ਦੇ ਕੈਂਪ ਹਲਕਾ ਇੰਚਾਰਜ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਜਸ਼ਨ ਮਨਾਏ ਗਏ | ਇਸ ਮੌਕੇ ਭਾਜਪਾ ਆਗੂਆਂ ਨੇ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਲੱਡੂ ਵੰਡ ਕੇ ਜਿੱਤ ਦੀ ਖ਼ੁਸ਼ੀ ਸਾਂਝੀ ਕੀਤੀ | ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਾਜਪਾ ਨੇ ਬੰਗਾਲ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ, ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਲੋਕ ਮਮਤਾ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਸਨ ਤੇ ਇਸ ਸਰਕਾਰ ਨੇ ਭਾਜਪਾ ਵਰਕਰਾਂ 'ਤੇ ਤਸ਼ੱਦਦ ਕੀਤਾ ਹੈ ਤੇ ਮੈਂ ਬੰਗਾਲ ਦੇ ਭਾਜਪਾ ਵਰਕਰਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਔਖੇ ਸਮੇਂ ਵਿਚ ਪਾਰਟੀ ਦਾ ਸਾਥ ਨਹੀਂ ਛੱਡਿਆ | ਰਾਣਾ ਨੇ ਕਿਹਾ ਕਿ ਹੁਣ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ ਹੈ, ਜਿਥੇ 2027 ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਨ ਜਾ ਰਹੀ ਹੈ | ਇਸ ਮੌਕੇ ਹੈਪੀ ਡਾਬਰ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਅਸ਼ਵਨੀ ਮਿੱਤਲ ਜ਼ਿਲ੍ਹਾ ਜਨਰਲ ਸਕੱਤਰ, ਸੰਜੀਵ ਸੋਬਤੀ ਭਾਜਪਾ ਆਗੂ, ਕਮਲ ਨਾਹਰ ਸਾਬਕਾ ਐੱਮ.ਸੀ, ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਸ਼ੰਮੀ ਖੇੜਾ ਜ਼ਿਲ੍ਹਾ ਸੈਕਟਰੀ, ਅਨਿਲ ਗੋਇਲ, ਰਵੀਸ਼ ਗੋਇਲ, ਕਮਲ ਹੀਰ ਬਲਾਕ ਪ੍ਰਧਾਨ ਸੰਗੋਵਾਲ, ਕੁਲਵਿੰਦਰ ਸਿੰਘ ਬਾਹਮਣੀਆਂ, ਰਾਜੀਵ ਅਰੋੜਾ, ਗੁਰਮੀਤ ਸਿੰਘ ਉੱਪਲ ਰਿਟਾ: ਏ.ਐੱਸ.ਆਈ, ਸੁਖਵਿੰਦਰ ਵੈਦ ਐਦਲਪੁਰ, ਜੱਗਾ ਕੰਨੀਆਂ, ਸਾਬੀ ਉਦਾਸੀ, ਅਰਜਨ ਸਿੰਘ, ਜਸਵਿੰਦਰ ਸਿੰਘ ਸੈਦਪੁਰ, ਗੁਰਭਗਤ ਵੇਹਰਾਂ ਯੁਵਾ ਮੋਰਚਾ ਪ੍ਰਧਾਨ, ਸੁਖਦੇਵ ਸਿੰਘ ਢੇਸੀ, ਮੰਗਾ ਸਾਦਿਕਪੁਰ, ਪੁਨੀਤ ਸੋਬਤੀ, ਸ਼ਰਨਜੀਤ ਸਿੰਘ ਸੈਦਪੁਰ, ਲਾਲ ਚੰਦ, ਸੁਖਵਿੰਦਰ ਸਮਰਾ, ਜਸਵੀਰ ਸਿੰਘ, ਨਿਰਮਲ ਸਿੰਘ, ਰਾਣੀ ਦੌਲਤਪੁਰ ਢੱਡਾ, ਗੁਰਪ੍ਰੀਤ ਕੌਰ ਮਲਸੀਆਂ, ਚਿਮਨ ਮੰਡਿਆਲਾ, ਵਿਸ਼ਵਦੀਪ ਸਿੰਘ, ਬਲਦੇਵ ਰਾਜ ਕਮਾਲਪੁਰ, ਭੋਲਾ ਬੁੱਢਣਵਾਲ, ਅਮਰਜੀਤ ਸਿੰਘ ਚੱਕ ਚੇਲਾ, ਸੋਨੀ ਅਟਵਾਲ ਲਸੂੜੀ, ਰਮਨ ਘਾਰੂ, ਸੂਰਜ ਪ੍ਰਕਾਸ਼, ਜਗਤਾਰ ਸਿੰਘ, ਲਵਪ੍ਰੀਤ ਸਿੰਘ ਕਾਕੜਾ, ਸੋਹਲਜੀਤ ਸਿੰਘ, ਵਿਕਰਮ ਫਖਰੂਵਾਲ, ਅੰਮਿ੍ਤ ਲਾਲ ਕਾਕਾ, ਬਲਵਿੰਦਰ ਸਿੰਘ ਬਿੱਲਾ, ਲਾਲ ਚੰਦ ਸੈਦਪੁਰ, ਸਰਵਣ ਕੁਮਾਰ ਬੀਰ ਬਲੋਕੀ, ਪ੍ਰਵੀਨ ਕੁਮਾਰ ਟਾਕ, ਅੰਮਿ੍ਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂੰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ ਵਿਖੇ 'ਬਿਜ਼ਨਸ ਬਲਾਸਟਰ' ਪ੍ਰੋਜੈਕਟ ਤਹਿਤ ਮੇਲਾ ਲਗਾਇਆ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸ਼ੀਏਸ਼ਨ ਵਲੋਂ ਸੀਨੀਅਰ ਸੇਵਾ ਮੁਕਤ ਪੈਨਸ਼ਨਰ ਮੁਲਾਜ਼ਮਾਂ ਦਾ ਸਨਮਾਨ <br/>
Ad Position 24