07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਿੰਡ ਧਾਲੀਵਾਲ 'ਚ ਕਬਾੜ ਦੇ ਗੁਦਾਮਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ- ਚੌਧਰੀ ਸੁਰਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 11-05-2026
ਲਾਂਬੜਾ 10 ਮਈ (ਗੁਰਮੇਲ ਸਿੰਘ) ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਪਿੰਡ ਧਾਲੀਵਾਲ ਦੇ ਸਰਪੰਚ ਮਨਦੀਪ ਕੁਮਾਰ, ਪੰਚ ਗੁਰਦੇਵ ਸਿੰਘ ,ਵਿਰਕ ਮਨਜਿੰਦਰ ਸਿੰਘ ,ਮੁਕੇਸ਼ ਕੁਮਾਰ ਅਤੇ ਗੀਤਾ ਰਾਣੀ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕੀ ਪਿੰਡ ਧਾਲੀਵਾਲ ਵਿੱਚ ਸਥਿਤ ਕਬਾੜ ਦੇ ਗੁਦਾਮ ਨੂੰ ਤੁਰੰਤ ਬੰਦ ਕਰਵਾਇਆ ਜਾਵੇ | ਉਹਨਾਂ ਦੱਸਿਆ ਕਿ ਬੀਤੇ ਦਿਨੀਂ ਇੱਥੇ ਗੁਦਾਮ ਵਿੱਚ ਅਚਾਨਕ ਬਿਜਲੀ ਦੇ ਸਰਕਟ ਦੇ ਸ਼ਾਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਸੀ, ਜੋ ਕਈ ਦਿਨਾਂ ਤੱਕ ਝੁਲਸਦੀ ਰਹੀ | ਉਨਾਂ ਕਿਹਾ ਕਿ ਇਹ ਗੁਦਾਮ ਵਿੱਚ ਰੱਖੇ ਵਰਕਰਾਂ ਵੱਲੋਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਾ ਕੇ ਤਾਂਬਾ ਕੱਢਿਆ ਜਾਂਦਾ ਹੈ ਜਿਸ ਕਾਰਨ ਆਸ ਪਾਸ ਦਾ ਸਾਰਾ ਵਾਤਾਵਰਨ ਦੂਸਿaਤ ਹੁੰਦਾ ਹੈ | ਤਾਰਾਂ ਚੋਂ ਨਿਕਲੇ ਇਸ ਖਤਰਨਾਕ ਧੂਏਾ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਲੋਕ ਕਈ ਬਿਮਾਰੀਆਂ ਦੇ ਸਿaਕਾਰ ਹੋ ਰਹੇ ਹਨ |ਉਹਨਾ ਕਿਹਾ ਕਿ ਜੇਕਰ ਇਹ ਅੱਗ ਨਾਲ ਦੇ ਖੇਤਾਂ ਵਿੱਚ ਦੀ ਫਸਲ ਨੂੰ ਲੱਗ ਜਾਂਦੀ ਤਾਂ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਸੀ | ਆਵਾਜਾਈ ਭਰਭੂਰ ਇਸ ਸੜਕ ਉੱਪਰ ਗਲਤ ਤਰੀਕੇ ਨਾਲ ਕਬਾੜ ਦੀਆਂ ਓਵਰਲੋਡ ਗੱਡੀਆਂ ਬਹੁਤੀ ਵਾਰ ਸੜਕ ਦੇ ਕਿਨਾਰੇ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਇਸ ਰੋਡ ਤੇ ਜਾਮ ਲੱਗ ਜਾਂਦਾ ਹੈ ਅਤੇ ਰਾਹਗੀਰ ਡਾਢੇ ਪਰੇਸ਼ਾਨ ਹੁੰਦੇ ਹਨ | ਉਹਨਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਭਾਰੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਪਿੰਡ ਦੀ ਪੰਚਾਇਤ ਅਤੇ ਸਾਬਕਾ ਮੰਤਰੀ ਸੁਰਿੰਦਰ ਸਿੰਘ ਵੱਲੋਂ ਵੀ ਮਤਾ ਪਾ ਕੇ ਇਸ ਕਬਾੜ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਮੰਗ ਐਸ.ਡੀ.ਐਮ -2 ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਰੂਪ 'ਚ ਪ੍ਰੇਸ਼ਾਨ ਲੜਕੇ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਮਹਾਨਗਰ ਅੰਦਰ ਲੁੱਟਾਂ-ਖੋਹਾਂ ਵਧੀਆਂ; ਕਾਰੋਬਾਰੀਆਂ 'ਚ ਰੋਹ, ਧਰਨਾ ਦੇਣ ਦੀ ਚਿਤਾਵਨੀ
Ad Position 24