07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹੇਮਕੁੰਟ ਪਬਲਿਕ ਸਕੂਲ ਵਿੱਚ 'ਮਦਰ ਡੇ' ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਪਵਨ ਖਰਬੰਦਾ)-ਮਾਂ ਅਤੇ ਉਸਦੇ ਮਾਤਿ੍ਤਵ ਨੂੰ ਸਨਮਾਨ ਅਤੇ ਆਦਰ ਦੇਣ ਲਈ ਹੇਮਕੁੰਟ ਪਬਲਿਕ ਸਕੂਲ ਵਿੱਚ 'ਮਦਰ ਡੇ' ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਕੇ.ਜੀ. ਵਿੰਗ' ਦੇ ਸਾਰੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸਕੂਲ ਵਿੱਚ ਸੱਦਾ ਦਿੱਤਾ ਗਿਆ | 'ਮਦਰ ਡੇ' 'ਤੇ ਸਾਰੇ ਬੱਚਿਆਂ ਨੇ ਮਾਤਾਵਾਂ ਦੇ ਸਵਾਗਤ ਲਈ 'ਵੈਲਕਮ ਗੀਤ' (ਮਾਂ ਵਰਗਾ...) ਗਾਇਆ, | ਇਸ ਤੋਂ ਇਲਾਵਾ ਮਾਤਾਵਾਂ ਵਿਚਕਾਰ ਮਾਡਲਿੰਗ ਕਰਵਾਈ ਗਈ | ਇਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਖੇਡਾਂ ਕਰਵਾਇਆਂ ਗਈਆਂ | ਅੰਤ ਵਿੱਚ ਕਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਮੈਡਮ ਮਨਜੋਤ ਕੌਰ, ਪ੍ਰਬੰਧਕ ਕਮੇਟੀ ਦੀਆਂ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ, ਰਮਨਜੀਤ ਕੌਰ ਜੌਲੀ ਨੇ ਸਭ ਨੂੰ 'ਮਦਰ ਡੇ' ਦੀਆਂ ਵਧਾਈਆਂ ਦਿੰਦਿਆਂ ਮੁਕਾਬਲੇ ਵਿੱਚ ਜਿੱਤਣ ਵਾਲੀਆਂ ਮਾਤਾਵਾਂ ਰੂਹੀ (ਪਹਿਲਾ), ਸੁਨੀਤਾ ਰਾਣੀ (ਦੂਜਾ) ਅਤੇ ਅਦਿਤੀ (ਤੀਜਾ) ਨੂੰ ਸੁੰਦਰ ਉਪਹਾਰਾਂ ਨਾਲ ਸਨਮਾਨਿਤ ਕੀਤਾ ਅਤੇ ਇੱਕ ਮਾਂ ਵੱਲੋਂ ਆਪਣੇ ਬੱਚਿਆਂ ਪ੍ਰਤੀ ਫਰਜ਼ਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਦਾ ਸੰਦੇਸ਼ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਕਾਈ ਰਾਈਡਰਜ਼ ਵੈਲਫੇਅਰ ਸੁਸਾਇਟੀ ਨੇ ਸਤਿਕਾਰ ਨਾਲ ਮਨਾਇਆ ਮਾਂ ਦਿਵਸ <br/> ਅਗਲੀ ਖ਼ਬਰ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਲਈ ਸਿਰਦਰਦੀ ਬਣਿਆ ਪੰਜਾਬ ਸਰਕਾਰ ਦਾ ਵਿਕਾਸ ਸਾਲ ਭਰ ਤੋਂ ਸੜਕਾਂ 'ਤੇ ਪਾਏ ਪੱਥਰਾਂ ਕਾਰ...
Ad Position 24