07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਕਾਈ ਰਾਈਡਰਜ਼ ਵੈਲਫੇਅਰ ਸੁਸਾਇਟੀ ਨੇ ਸਤਿਕਾਰ ਨਾਲ ਮਨਾਇਆ ਮਾਂ ਦਿਵਸ <br/>

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਡਾ.ਜਤਿੰਦਰ ਸਾਬੀ)-ਸਕਾਈ ਰਾਈਡਰਜ ਵੈਲਫੇਅਰ ਸੁਸਾਇਟੀ ਵੱਲੋਂ ਬੜੇ ਸਤਿਕਾਰ ਨਾਲ ਮਾਂ ਦਿਵਸ ਨੂੰ ਮਨਾਇਆ ਗਿਆ | ਇਸ ਮੌਕੇ ਪਹਿਲਾਂ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਈਕਲ 'ਤੇ ਰਾਈਡ ਕੀਤੀ ਤੇ ਇਸ ਤੋਂ ਬਾਅਦ ਇਕ ਸੰਖੇਪ ਸਮਾਗਮ ਕੀਤਾ ਗਿਆ ਤੇ ਜਿਸ ਦੀ ਪ੍ਰਧਾਨਗੀ ਡਾ ਰੀਨਾ ਮਲੋਹਤਰਾ ਪ੍ਰਧਾਨ ਸਕਾਈ ਰਾਈਡਰਜ ਵੈਲਫੇਅਰ ਸੁਸਾਇਟੀ ਨੇ ਕੀਤੀ | ਇਸ ਮੌਕੇ 'ਤੇ ਡਾ. ਰੀਨਾ ਮਲਹੋਤਰਾ ਨੇ ਮਾਂ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਂ ਨੂੰ ਧਰਤੀ 'ਤੇ ਭਗਵਾਨ ਦਾ ਰੂਪ ਮੰਨਿਆਂ ਜਾਂਦਾ ਹੈ, ਕਿਉਂਕੀ ਉਹ ਸਿਰਫ ਸਾਨੂੰ ਜਨਮ ਨਹੀ ਦਿੰਦੀ ਸਗੋਂ ਆਪਣੇ ਹਰ ਦੁੱਖ ਸੁੱਖ ਤੋਂ ਉਪਰ ਉੱਠ ਕੇ ਬੱਚਿਆਂ ਨੂੰ ਖੁਸ਼ੀਆਂ ਦੇਣ ਲਈ ਜੀਵਨ ਭਰ ਸਮਰਪਿਤ ਰਹਿੰਦੀ ਹੈ | ਮਾਂ ਉਹ ਪਹਿਲੀ ਇਨਸਾਨ ਹੰੁਦੀ ਹੈ, ਜੋ ਸਾਨੂੰ ਚਲਣਾ, ਬੋਲਣਾ ਤੇ ਦੁਨੀਆਂ ਨੂੰ ਸਮਝਣਾ ਸਿਖਾਉਦੀ ਹੈ ਤੇ ਉਹ ਹੀ ਸਾਡੀ ਪਹਿਲੀ ਗੁਰੂ ਤੇ ਸੱਚੀ ਦੋਸਤ ਤੇ ਉਹ ਸਭ ਤੋਂ ਵੱਡੀ ਪ੍ਰੇਰਣਾ ਹੁੰਦੀ ਹੈ | ਇਸ ਮੌਕੇ 'ਤੇ ਸਕਾਈ ਰਾਈਡਰ ਸੁਸਾਇਟੀ ਦੇ ਮੈਂਬਰ ਡਾ.ਬਲਜੀਤ ਕੌਰ , ਮੋਨਾ ਕੁਮਾਰ, ਜਯੋਤਿਸਨਾ ਸਿੰਘ, ਰਤਿਕਾ, ਸਵਾਤੀ ਕੋਹਲੀ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰੀਆਂ ਨੂੰ ਫਿਟਨੈੱਸ ਦਾ ਸੰਦੇਸ਼ ਦੇ ਗਈ ਯੂਥ ਮੈਰਾਥਨ ਤੇ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਮਾਡਲ ਟਾਊਨ <br/> ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ਵਿੱਚ 'ਮਦਰ ਡੇ' ਸਮਾਰੋਹ ਕਰਵਾਇਆ <br/>
Ad Position 24