08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨਗਰ ਬਿਲਗਾ ਵਿਚ ਤਿੰਨ ਗਊਆਂ ਚੋਰੀ ਚੋਰਾਂ ਦੇ ਹੌਂਸਲੇ ਬੁਲੰਦ, ਕੁਝ ਦਿਨ ਪਹਿਲਾਂ ਵੀ ਬਿਲਗਾ ਵਿਖੇ ਚੋਰਾਂ ਵਲੋਂ ਕੀਤੇ ਸੱਤ ਪਸ਼ੂ ਚੋਰੀ <br/>

Ad Position 21
No active advertisement
ਅਜੀਤ ਡੈਸਕ 11-05-2026
ਬਿਲਗਾ 10 ਮਈ (ਤਜਿੰਦਰ ਕੁਮਾਰ ) ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਪੁੱਤਰ ਬੱਚਿਥ ਸਿੰਘ ਵਾਸੀ ਬਿਲਗਾ ਪੱਤੀ ਦੁਨੀਆ ਮਨਸੂਰ ਦੇ ਖੂਹ ਜੋ ਕਿ ਥੰਮਣਵਾਲ ਰੋਡ ਨਹਿਰ ਦੇ ਨਜ਼ਦੀਕ ਹੈ ਤੋਂ ਤਿੰਨ ਗਊਆਂ ਰਾਤ ਚੋਰੀ ਹੋਣ ਬਾਰੇ ਹਰਦੀਪ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਰੀਬ 10 ਦਿਨ ਪਹਿਲਾਂ ਦੋ ਤਾਜ਼ੀਆਂ ਸੂਈਆਂ ਹੋਈਆਂ ਗਊਆਂ ਮੁੱਲ ਲੈ ਕੇ ਆਏ ਸੀ ਅਤੇ ਇੱਕ ਗਊ ਹਾਲੇ ਦੋ ਦਿਨ ਪਹਿਲਾਂ ਹੀ ਮੁੱਲ ਲੈ ਕੇ ਆਏ ਸਨ ਤਿੰਨੇ ਹੀ ਗਊਆਂ ਤਾਜੀਆਂ ਸੂਈਆਂ ਹੋਈਆਂ ਹਨ ਅਤੇ ਉਹਨਾਂ ਮਗਰ ਵੱਛੀਆਂ ਸਨ ਅੱਜ ਸਵੇਰੇ ਜਦੋਂ ਆਪਣੇ ਖੂਹ ਤੇ ਗਏ ਤੇ ਜਾ ਕੇ ਦੇਖਿਆ ਕਿ ਤਿੰਨ ਗਊਆਂ ਚੋਰ ਚੋਰੀ ਕਰਕੇ ਲੈ ਜਾ ਚੁੱਕੇ ਸਨ ਜਦ ਕਿ ਪਹਿਲੀਆਂ ਚਾਰ ਗਊਆਂ ਜੋ ਕਿ ਦੁੱਧ ਨਹੀਂ ਦਿੰਦੀਆਂ ਸਨ ਉਹਨਾਂ ਨੂੰ ਚੋਰ ਨਹੀਂ ਲੈ ਕੇ ਗਏ ਚੋਰ ਗਊਆਂ ਦੀਆਂ ਵੱਛੀਆਂ ਨੂੰ ਵੀ ਨਹੀਂ ਲੈ ਕੇ ਗਏ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ 2 ਲੱਖ ਰੁਪਏ ਤੋਂ ਵੱਧ ਨੁਕਸਾਨ ਹੋਇਆ ਹੈ ਉਨ੍ਹਾਂ ਦੱਸਿਆ ਕਿ ਹਾਲੇ ਕੱਲ ਹੀ ਦਿਨ ਸਮੇਂ ਮੱਝਾਂ ਚੋਰੀ ਹੋਣ ਬਾਰੇ ਅਤੇ ਕੁੱਝ ਹੋਰ ਚੋਰੀ ਦੇ ਮਸਲੇ ਹੱਲ ਨਾ ਹੋਣ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਲਗਾ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ ਅਤੇ ਰਾਤ ਨੂੰ ਉਸ ਦੀਆਂ ਗਊਆਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਕਦੇ ਵੀ ਗਊਆਂ ਚੋਰੀ ਹੋਣ ਬਾਰੇ ਕੋਈ ਖਬਰ ਨਹੀਂ ਸੁਣੀ ਪ੍ਰੰਤੂ ਹੁਣ ਤਾਂ ਚੋਰ ਗਊਆਂ ਵੀ ਚੋਰ ਚੋਰੀ ਕਰਨ ਲੱਗ ਪਏ ਹਨ ਇਸ ਲਈ ਹੁਣ ਬਿਲਗਾ ਥਾਣੇ ਅੰਦਰ ਆਉਂਦੇ ਕਿਸਾਨਾਂ ਵਿੱਚ ਬਹੁਤ ਹੀ ਡਰ ਹੈ ਕਿਉਂਕਿ ਪਸ਼ੂਆਂ ਦੀਆਂ ਚੋਰੀਆਂ ਲਗਾਤਾਰ ਵਾਧਾ ਰਹੀਆਂ ਹਨ ਹਰਦੀਪ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਚੋਰਾਂ ਖਿਲਾਫ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਚੋਰਾਂ ਵੱਲੋਂ ਕਿਸੇ ਦਾ ਵੀ ਸਮਾਨ ਚੋਰੀ ਨਾ ਕੀਤਾ ਜਾ ਸਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੇਤੀ ਹੀ ਚੋਰਾਂ ਨੂੰ ਫੜ ਕੇ ਉਨ੍ਹਾਂ ਦੀਆਂ ਗਊਆਂ ਉਨ੍ਹਾਂ ਨੂੰ ਵਾਪਸ ਦਵਾਈਆਂ ਜਾਣ ਇੱਥੇ ਇਹ ਗੱਲ ਵੀ ਵਰਨਯੋਗ ਹੈ ਕਿ ਪਹਿਲਾਂ ਜੋ ਇੱਕ ਖੂਹ ਤੋਂ ਸੱਤ ਮੱਝਾਂ ਚੋਰੀ ਹੋਈਆਂ ਸਨ |ਉਹ ਖੂਹ ਵੀ ਨਹਿਰ ਦੇ ਨਾਲ ਹੀ ਸੀ ਅਤੇ ਜਿਸ ਖੂਹ ਤੋਂ ਅੱਜ ਗਊਆਂ ਚੋਰੀ ਹੋਈਆਂ ਹਨ ਇਹ ਖੂਹ ਵੀਅ ਨਹਿਰ ਦੇ ਨਾਲ ਲੱਗਦਾ ਹੈ | ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੇ ਦਿਨਾਂ ਵਿਚ ਚੋਰਾਂ ਨੂੰ ਫੜਣ ਵਿਚ ਸਫਲ ਹੁੰਦੀ ਹੈ | ਜਦ ਇਸ ਸਬੰਧੀ ਥਾਣਾ ਮੁਖੀ ਬਿਲਗਾ ਗੁਰਸ਼ਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੋਰਾਂ ਨੂੰ ਜਲਦ ਹੀ ਗਿ੍ਫ਼ਤਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਔਰੋਂ ਕੋ ਨਸੀਹਤ ਖੁਦ ਮੀਆਂ ਫਸੀਹਤ' ਪੁਲਿਸ ਅਧੂਰੇ ਕਾਗਜ਼ ਪੱਤਰਾਂ ਵਾਲੇ ਵਾਹਨਾਂ ਦੇ ਚਲਾਨ ਕੱਟਣ ਵਿੱਚ ਮਸ਼ਰੂਫ <br/>... ਅਗਲੀ ਖ਼ਬਰ ਲੋਹੀਆਂ ਦੇ 'ਐੱਨ.ਐੱਸ ਕਾਨਵੈਂਟ ਸਕੂਲ' ਵਿਖੇ ਮਾਂ ਦਿਵਸ ਮਨਾਇਆ ਗਿਆ <br/>
Ad Position 24