ਸ਼ਾਹਕੋਟ, 11 ਮਈ (ਸੁਖਦੀਪ ਸਿੰਘ)-ਅਮਰੀਕਾ 'ਚ ਸ਼ਾਹਕੋਟ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ | ਜਾਣਕਾਰੀ ਅਨੁਸਾਰ ਨੌਜਵਾਨ ਰਣਜੋਧ ਸਿੰਘ ਜੋਧਾ ਪੁੱਤਰ ਸਵ. ਨਛੱਤਰ ਸਿੰਘ ਵਾਸੀ ਇੰਪਲਾਈਜ਼ ਕਲੋਨੀ, ਸ਼ਾਹਕੋਟ ਰੋਜ਼ੀ-ਰੋਟੀ ਖਾਤਰ ਅਮਰੀਕਾ ਗਿਆ ਸੀ, ਜੋ ਕਿ ਸ਼ਾਦੀਸ਼ੁਦਾ ਹੈ ਤੇ ਉਸਦੇ 2 ਬੱਚੇ ਵੀ ਹਨ | ਮਿ੍ਤਕ ਨੌਜਵਾਨ ਰਣਜੋਧ ਸਿੰਘ ਦਾ ਛੋਟਾ ਭਰਾ ਬਵਨਜੋਤ ਸਿੰਘ ਬਵਨ ਵੀ ਅਮਰੀਕਾ 'ਚ ਹੀ ਹੈ, ਜਦਕਿ ਉਸਦੇ ਮਾਤਾ ਸੁਰਿੰਦਰ ਕੌਰ ਪਰਿਵਾਰ 'ਚ ਇਕੱਲੇ ਹੀ ਰਹਿੰਦੇ ਹਨ | ਇਸ ਦੁੱਖ ਭਰੀ ਖ਼ਬਰ ਬਾਰੇ ਪਤਾ ਲੱਗਣ 'ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਪਈ | ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਇੰਨਫੋਟੈਕ ਪੰਜਾਬ ਦੇ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਐਮ.ਸੀ., ਸਾਬਕਾ ਵਾਇਸ ਪ੍ਰਧਾਨ ਪਰਮਜੀਤ ਕੌਰ ਬਜਾਜ ਐਮ.ਸੀ., ਬਲਿਹਾਰ ਸਿੰਘ ਚੱਠਾ ਸਰਪੰਚ ਢੰਡੋਵਾਲ, ਪਵਨ ਅਗਰਵਾਲ ਸਾਬਕਾ ਐੱਮ.ਸੀ., ਸਮਾਜ ਸੇਵਕ ਦਵਿੰਦਰ ਸਿੰਘ ਆਹਲੂਵਾਲੀਆ, ਬਲਾਕ ਸਿੱਖਿਆ ਅਫ਼ਸਰ ਰਾਮੇਸ਼ਵਰ ਚੰਦਰ ਸ਼ਰਮਾ, ਜਤਿੰਦਰ ਸਿੰਘ ਟੁਰਨਾ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਸਮਾਜ ਸੇਵਕ ਕੁਲਦੀਪ ਕੁਮਾਰ ਸਚਦੇਵਾ, ਸੀ.ਐਚ.ਟੀ. ਰਾਕੇਸ਼ ਖਹਿਰਾ, ਕਮਲ ਗੁਪਤਾ, ਅਜ਼ਾਦ ਸਿੰਘ ਸਚਦੇਵਾ, ਰਾਹੁਲ ਪੰਡਿਤ ਪ੍ਰਧਾਨ ਦੁਸਹਿਰਾ ਕਮੇਟੀ, ਐਡਵੋਕੇਟ ਕਮਲਜੀਤ ਸਿੰਘ ਸੁਖੀਜਾ, ਪੰਕਜ ਚੋਪੜਾ, ਡਾ. ਦੀਪਕ ਸ਼ਰਮਾ, ਰਾਜੀਵ ਜੈਨ, ਸੋਨੀ ਮਹਿਰਾ, ਮਾਸਟਰ ਕੁਲਜੀਤ ਸਿੰਘ ਪਨੇਸਰ, ਪ੍ਰਵੇਸ਼ ਤਿਵਾੜੀ, ਰਵਿੰਦਰਨਾਥ ਗੁਪਤਾ, ਅਮਿਤ ਸੇਠੀ, ਗੋਪਾਲ ਬਾਂਸਲ, ਰਾਕੇਸ਼ ਚਿਤਕਾਰਾ, ਰੱਜਤ ਜੈਨ, ਸੂਰਜ ਜੈਸਵਾਲ, ਹਰਮਨਪ੍ਰੀਤ ਸਿੰਘ, ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਅਰਵਿੰਦ ਨਾਹਰ ਆਦਿ ਸਮੇਤ ਇੰਪਲਾਈਜ਼ ਕਲੌਨੀ ਵਾਸੀਆਂ ਤੇ ਇਲਾਕੇ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |