28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬ ਮੈਡੀਕਲ ਇੰਸਟੀਚਿਊਟ ਕਾਲਜ ਆਫ਼ ਨਰਸਿੰਗ ਵਿਖੇ ਨਰਸਿਜ਼ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 15-05-2026
ਜਲੰਧਰ, 14 ਮਈ (ਐੱਮ. ਐੱਸ. ਲੋਹੀਆ) – ਅੰਤਰਰਾਸ਼ਟਰੀ ਨਰਸਿਜ਼ ਦਿਵਸ ਮੌਕੇ ਪੰਜਾਬ ਮੈਡੀਕਲ ਇੰਸਟੀਚਿਊਟ ਕਾਲਜ ਆਫ਼ ਨਰਸਿੰਗ, ਸੂਰਾਨੁਸੀ, ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਡਾ. ਪੁਨੀਤ ਕੌਰ ਮਦਾਨ ਅਤੇ ਡਾਇਰੈਕਟਰ ਡਾ. ਹਰਬੀਰ ਸਿੰਘ ਮਦਾਨ ਨੇ ਕਿਹਾ ਕਿ ਇਹ ਦਿਨ ਫਲੋਰੈਂਸ ਨਾਈਟਿੰਗੇਲ ਦੇ ਜਨਮ ਦੀ ਵਰ੍ਹੇਗੰਢ ਨੂੰ ਵੀ ਦਰਸਾਉਂਦਾ ਹੈ, ਜਿਸਨੂੰ ਵਿਆਪਕ ਤੌਰ 'ਤੇ ਆਧੁਨਿਕ ਨਰਸਿੰਗ ਦੀ ਮੋਢੀ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਦੁਨੀਆ ਨਰਸਾਂ ਦੇ ਸਮਰਪਣ, ਹਮਦਰਦੀ ਅਤੇ ਅਣਥੱਕ ਸੇਵਾ ਦਾ ਜਸ਼ਨ ਮਨਾਉਂਦੀ ਹੈ, ਜੋ ਵਿਸ਼ਵ ਪੱਧਰ 'ਤੇ ਸਿਹਤ ਸੰਭਾਲ ਪ੍ਰਣਾਲੀਆਂ ਦੀ ਰੀੜ੍ਹ ਦੀ ਹੱਡੀ ਬਣਦੀਆਂ ਹਨ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਨਾਈਟਿੰਗੇਲ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਰੰਗੋਲੀ, ਮਹਿੰਦੀ ਮੁਕਾਬਲਾ, ਕਲਾ, ਲੋਕ ਨਾਚ ਦੇ ਨਾਲ-ਨਾਲ ਭੰਗੜਾ ਮੁਕਾਬਲਾ ਵਰਗੀਆਂ ਕਈ ਗਤੀਵਿਧੀਆਂ 'ਚ ਹਿੱਸਾ ਲਿਆ | ਡਾਇਰੈਕਟਰ ਅਤੇ ਪਿ੍ੰਸੀਪਲ ਨੇ ਇਸ ਪ੍ਰੋਗਰਾਮ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮਾਂ ਨਾਲ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀਮਾ ਚੋਪੜਾ ਵਲੋਂ ਆਪਣੀ ਰਚਿਤ ਕਿਤਾਬ 'ਟਾਈਮਲੈੱਸ ਟਰੇਲ' ਡਿਪਟੀ ਚੀਫ ਮਨਿਸਟਰ ਦੀਯਾ ਕੁਮਾਰੀ ਕੀਤੀ ਨੂੰ ਭੇਟ <br/> ਅਗਲੀ ਖ਼ਬਰ ਜੰਨਤ ਐਵੇਨਿਊ ਵਿਖੇ ਪਾਣੀ ਵਾਲੇ ਪਾਈਪ ਪਾਉਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ-ਲਗਨਦੀਪ ਸਿੰਘ <br/>
Ad Position 24